ਸ਼ਹੀਦ ਧਰਮਵੀਰ ਸਹਿਗਲ ਦੀ ਬਰਸੀ ਮੌਕੇ ਸ਼ਹੀਦ ਪਰਿਵਾਰਾਂ ਦਾ ਕੀਤਾ ਸਨਮਾਨ
ਬਰਨਾਲਾ (ਡਾ ਰਾਕੇਸ਼ ਪੁੰਜ) ਕਾਰਗਿਲ ਦੇ ਸ਼ਹੀਦ ਧਰਮਵੀਰ ਸਹਿਗਲ ਦੀ 21 ਵੀਂ ਬਰਸੀ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਮਨਾਈ ਗਈ । ਇਸ ਮੌਕੇ ਉਨ੍ਹਾਂ ਦੀ ਯਾਦ ਚ ਸਹਿਜ ਪਾਠ ਦੇ ਭੋਗ ਪਾਏ ਗਏ । ਇਸ ਸਮਾਗਮ ਚ ਸ਼ਹੀਦ ਧਰਮਵੀਰ ਸਹਿਗਲ ਦੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਵੱਖ ਵੱਖ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਸੂਬੇਦਾਰ ਮੇਜਰ ਜਰਨੈਲ ਸਿੰਘ ਅਤੇ ਸੰਪੂਰਨ ਸਿੰਘ ਚੂੰਘਾਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਧਰਮਵੀਰ ਨੇ ਦੇਸ਼ ਦੀ ਰੱਖਿਆ ਲਈ ਕਾਰਗਿਲ ਚ ਅੱਤਿਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਤਾ। ਸੂਰਿਆਵੰਸ਼ੀ ਖੱਤਰੀ ਸਭਾ ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਰਜਿਸਟਰਡ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਧਰਮਵੀਰ ਸਹਿਗਲ ਦੀ ਬਰਸੀ ਪਿਛਲੇ ਇੱਕੀ ਸਾਲਾਂ ਤੋਂ ਸੂਰਿਆਵੰਸ਼ੀ ਖੱਤਰੀ ਸਭਾ ਦੁਆਰਾ ਵੀ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮਵੀਰ ਨੇ ਜਿੱਥੇ ਦੇਸ਼ ਦੀ ਏਕਤਾ ਲਈ ਕੁਰਬਾਨੀ ਦਿੱਤੀ ਉੱਥੇ ਭਾਰਤੀ ਫੌਜ ਦੀ ਬਹਾਦਰੀ ਦੇ ਗੌਰਵ ਵਿੱਚ ਵਾਧਾ ਕੀਤਾ ਹੈ । ਇਸ ਮੌਕੇ ਸ਼ਹੀਦ ਦੀ ਮਾਤਾ ਸ਼ਿਮਲਾ ਦੇਵੀ ਦਾ ਵੀ ਵੱਖ ਵੱਖ ਜਥੇਬੰਦੀਆਂ ਵੱਲੋਂ ਸਨਮਾਨ ਕੀਤਾ ਗਿਆ । ਸ਼ਹੀਦ ਧਰਮਵੀਰ ਸਹਿਗਲ ਦੇ ਪਰਿਵਾਰ ਨੇ ਜ਼ਿਲ੍ਹਾ ਬਰਨਾਲਾ ਦੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਬੀਜੇਪੀ ਦੇ ਸੀਨੀਅਰ ਆਗੂ ਗੁਰਜਿੰਦਰ ਸਿੰਘ ਸਿੱਧੂ ਨੇ ਸ਼ਰਧਾਜਲੀ ਸਮਾਗਮ ਚ ਪਹੁੰਚੀ ਹੋਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧਰਮਵੀਰ ਹਕੀਕਤ ਰਾਏ ਨੇ ਮਹਾਨ ਸ਼ਹਾਦਤ ਦੇ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਰੁਪਿੰਦਰਪ੍ਰੀਤ ਸਿੰਘ ਸੇਠੀ , ਸੁਨੀਤਾ ਰਾਣੀ ਸਹਿਗਲ, ਅਸ਼ੀਸ਼ ਸਿੰਘ, ਸੁਰਿੰਦਰ ਮੋਹਨ ਸਹਿਗਲ, ਵਿਵੇਕ ਸਹਿਗਲ,ਗਿਆਨੀ ਕਰਮ ਸਿੰਘ ਭੰਡਾਰੀ , ਸ਼ਿਵਤਾਰ ਭੰਡਾਰੀ, ਰੋਹਿਨ ਸਿੰਗਲਾ, ਕੈਪਟਨ ਸੁਖਪਾਲ ਸਿੰਘ ਸੂਬੇਦਾਰ ,ਚਮਕੌਰ ਸਿੰਘ ਮੱਲ੍ਹੀ, ਸੰਪੂਰਨ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਪੱਖੋਂ, ਸੁਖਜੀਤ ਕੌਰ ਸੁੱਖੀ ਸਾਬਕਾ ਨਗਰ ਕੌਂਸਲਰ, ਤਰਸੇਮ ਸਿੰਘ, ਸੁਖਦੇਵ ਸਿੰਘ ਕਿਲਾ ਹਕੀਮਾਂ ,ਆਤਮਾ ਸਿੰਘ, ਅਜਾਇਬ ਸਿੰਘ, ਗੁਰਦੇਵ ਸਿੰਘ ਬਖ਼ਤਗੜ੍ਹ, ਜੀਵਨ ਸਿੰਘ ਟੱਲੇਵਾਲ, ਗੁਰਜੀਤ ਸਿੰਘ, ਬੀਰਬਲ ਕੁਮਾਰ ਬਖ਼ਤਗੜ੍ਹ , ਸੁਖਵਿੰਦਰ ਕੌਰ ਕੈਲੇ, ਇੰਦਰਜੀਤ ਕੌਰ, ਮੱਖਣ ਮਿੱਤਲ ਸੰਘੇੜਾ ਆਦਿ ਹਾਜ਼ਰ ਸਨ
0 comments:
एक टिप्पणी भेजें