Contact for Advertising

Contact for Advertising

Latest News

शुक्रवार, 13 मई 2022

ਆਰਟ ਆਫ ਲਿਵਿੰਗ ਵੱਲੋਂ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ।

ਆਰਟ ਆਫ ਲਿਵਿੰਗ ਵੱਲੋਂ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ।                     
 ਬਰਨਾਲਾ (ਕੇਸ਼ਵ ਵਰਦਾਨ ਪੁੰਜ) ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਸ਼੍ਰੀ ਸ਼੍ਰੀ ਗਿਆਨ ਮੰਦਰ ਲੱਖੀ ਕਲੋਨੀ ਬਰਨਾਲਾ ਵਿਖੇ ਸਵੇਰੇ 10 ਵਜੇ ਤੋਂ  ਬਾਅਦ ਦੁਪਹਿਰ 2:00 ਵਜੇ ਤਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਵਾਮੀ ਰਾਮ ਤੀਰਥ ਜੀ ਜਲਾਲ ਵਾਲਿਆਂ ਨੇ ਕੀਤਾ । ਉਕਤ ਜਾਣਕਾਰੀ ਦਿੰਦਿਆਂ ਸੰਜੀਵ ਮਿੱਤਲ, ਕ੍ਰਿਸ਼ਨ ਪ੍ਰਤਾਪ ,ਸੰਜੀਵ ਜੋਸ਼ੀ , ਨਰਿੰਦਰ ਕੁਮਾਰ ਅਤੇ ਪੀ ਡੀ ਸ਼ਰਮਾ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ ਦੌਰਾਨ   58 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਲੱਕੀ ਰਾਣੀ ਗਰਗ,   ਸ਼ਕੁੰਤਲਾ, ਅਨੀਤਾ   ਅਤੇ ਨੀਤੂ ਰਾਣੀ ਨੇ ਖ਼ੂਨਦਾਨ ਕਰਕੇ ਔਰਤਾਂ ਨੂੰ ਅੱਗੇ ਆ ਕੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਪੱਤਰਕਾਰ ਜਨਕ ਰਾਜ ਗੋਇਲ ਨੇ ਵੀ ਖ਼ੂਨਦਾਨ ਕੀਤਾ । ਖ਼ੂਨਦਾਨੀਆਂ ਨੂੰ ਮੈਡਲ ਅਤੇ   ਸਰਟੀਫ਼ਿਕੇਟ ਦੇ ਕੇ  ਸਨਮਾਨਿਤ ਕੀਤਾ ਗਿਆ। ਖ਼ੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ।ਇਸ ਕੈਂਪ ਦੌਰਾਨ ਨੀਲਮਣੀ ਸਮਾਧੀਆ ਦੀਪਕ  ਸੋਨੀ ਆਸਥਾ ਵਾਲੇ, ਅਵਤਾਰ ਸਿੰਘ ਬਰਨਾਲਾ , ਵਿਜੈ ਗੋਇਲ, ਰਵਿੰਦਰ ਕੁਮਾਰ, ਭੀਮਰਾਜ ,ਨਵਦੀਪ ਜਿੰਦਲ, ਅਸ਼ਵਨੀ ਸਿੰਗਲਾ  ਅਤੇ ਜਨੇਸ਼ ਹੁਗਲੀ ਆਦਿ ਹਾਜ਼ਰ ਸਨ।

ਆਰਟ ਆਫ ਲਿਵਿੰਗ ਵੱਲੋਂ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ।
  • Title : ਆਰਟ ਆਫ ਲਿਵਿੰਗ ਵੱਲੋਂ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ।
  • Posted by :
  • Date : मई 13, 2022
  • Labels :
  • Blogger Comments
  • Facebook Comments

0 comments:

एक टिप्पणी भेजें

Top