ਕੇਸ਼ਵ ਵਰਦਾਨ ਪੁੰਜ (ਬਰਨਾਲਾ)ਮਾਨਯੋਗ ਅਦਾਲਤ ਸ਼੍ਰੀ ਕਪਿਲ ਦੇਵ ਸਿੰਗਲਾ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਰੁਪਿੰਦਰ ਸਿੰਘ ਉਰਫ ਵਿੱਕੀ ਪੁੱਤਰ ਕਰਮਜੀਤ ਸਿੰਘ ਵਾਸੀ ਸੇਖਾ ਅਤੇ ਜਗਤਾਰ ਸਿੰਘ ਉਰਫ ਬਿੱਟੂ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਸੇਖਾ ਨੂੰ ਗੁਰਚਰਨ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਸੇਖਾ ਨੂੰ ਉਸਦੇ ਖੇਤ ਵਿੱਚ ਘੇਰ ਕੇ ਉਸਦੀ ਕੁੱਟਮਾਰ ਕਰਨ ਦੇ ਕੇਸ ਵਿੱਚ 6 ਮਹੀਨੇ ਦੀ ਸਖਤ ਸਜ਼ਾ ਅਤੇ 5000/- ਰੁਪਏ (ਹਰੇਕ) ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਸੇਖਾ ਵੱਲੋਂ ਇੱਕ ਐਫ.ਆਈ.ਆਰ. ਨੰਬਰ 214 ਮਿਤੀ 14-12-2019, ਜੇਰ ਧਾਰਾ 323/325/34 ਆਈ.ਪੀ.ਸੀ. ਤਹਿਤ ਥਾਣਾ ਸਦਰ ਬਰਨਾਲਾ ਵਿਖੇ ਉਕਤ ਰੁਪਿੰਦਰ ਸਿੰਘ ਉਰਫ ਵਿੱਕੀ ਅਤੇ ਜਗਤਾਰ ਸਿੰਘ ਉਰਫ ਬਿੱਟੂ ਦੇ ਖਿਲਾਫ ਘੇਰ ਕੇ ਕੁੱਟਮਾਰ ਕਰਨ ਸੰਬੰਧੀ ਐਫ ਆਰ ਆਈ ਦਰਜ਼ ਕਰਵਾਈ ਗਈ ਸੀ। ਜੋ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਮਿਤੀ 14-12-2019 ਨੂੰ ਗੁਰਚਰਨ ਸਿੰਘ ਆਪਣੇ ਖੇਤ ਵਿੱਚ ਸਰੋਂ ਬੀਜਣ ਦੀ ਤਿਆਰੀ ਕਰ ਰਿਹਾ ਸੀ ਜਿਥੇ ਰੁਪਿੰਦਰ ਸਿੰਘ ਅਤੇ ਜਗਤਾਰ ਸਿੰਘ ਨੇ ਉਸਨੂੰ ਘੇਰ ਕੇ ਗਾਲੀ ਗਲੋਚ ਕੀਤਾ ਅਤੇ ਸੋਟੀਆਂ ਦੇ ਨਾਲ ਗੁਰਚਰਨ ਸਿੰਘ ਦੀਆਂ ਲੱਤਾਂ ਅਤੇ ਢੂਹੀ ਤੇ ਵਾਰ ਕੀਤੇ ਅਤੇ ਸੱਟਾਂ ਮਾਰੀਆਂ, ਐਡਵੋਕੇਟ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਅਦਾਲਤ ਨੇ ਮੁਲਜ਼ਮਾਨ ਨੂੰ ਉਕਤ ਕੇਸ ਵਿੱਚ 6 ਮਹੀਨੇ ਦੀ ਸਖਤ ਸਜ਼ਾ ਵਾ 5000/- ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ।
ਐਡਵੋਕੇਟ ਧੀਰਜ ਕੁਮਾਰ ਦੀਆ ਦਲੀਲਾਂ ਨਾਲ ਮਾਨਯੋਗ ਅਦਾਲਤ ਨੇ ਪ੍ਰਗਟਾਈ ਸਹਿਮਤੀ । ਘੇਰ ਕੇ ਕੁੱਟਮਾਰ ਕਰਨ ਵਾਲਿਆਂ ਨੂੰ ਕੀਤੀ ਸਜਾ
- Title : ਐਡਵੋਕੇਟ ਧੀਰਜ ਕੁਮਾਰ ਦੀਆ ਦਲੀਲਾਂ ਨਾਲ ਮਾਨਯੋਗ ਅਦਾਲਤ ਨੇ ਪ੍ਰਗਟਾਈ ਸਹਿਮਤੀ । ਘੇਰ ਕੇ ਕੁੱਟਮਾਰ ਕਰਨ ਵਾਲਿਆਂ ਨੂੰ ਕੀਤੀ ਸਜਾ
- Posted by :
- Date : मई 11, 2022
- Labels :
0 comments:
एक टिप्पणी भेजें