ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਵੱਲੋ,ਕੌਮਾਂਤਰੀ ਪ੍ਰੈਸ ਆਜ਼ਾਦੀ ਦਿਵਸ ਮਨਾਇਆ
ਸੰਘੋਲ ਟਾਇਮਜ਼/ਬਰਨਾਲਾ /3ਮਈ,2022(ਕੇਸ਼ਵ ਵਰਦਾਨ ਪੁੰਜ)
: ਇੰਡੀਅਨ ਜਰਨਲਿਸਟ ਐਸੋਸੀਏਸ਼ਨ ਓਫ ਇੰਡੀਆ ਦੀ ਜ਼ਿਲ੍ਹਾ ਇਕਾਈ ਬਰਨਾਲਾ ਵੱਲੋਂ ਕੌਮਾਂਤਰੀ ਪ੍ਰੈਸ ਆਜ਼ਾਦੀ ਦਿਹਾੜਾ ਐਸੋਸੀਏਸ਼ਨ ਦੇ ਨੈਸ਼ਨਲ ਚੇਅਰਮੈਨ ਡਾ.ਰਾਕੇਸ਼ ਪੁੰਜ ਦੀ ਦੇਖਰੇਖ ਹੇਠ ਮਨਾਇਆ ਗਿਆ l ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਸਮੂਹ ਪੱਤਰਕਾਰਾਂ,ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਨੇ ਸ਼ਮੂਲੀਅਤ ਕਰ ਪੱਤਰਕਾਰਾ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ l
ਸਮਾਗਮ ਦੀ ਸ਼ੁਰੂਆਤ ਜ਼ਿਲ੍ਹਾ ਜਰਨਲ ਸਕੱਤਰ ਬਲਵਿੰਦਰ ਆਜ਼ਾਦ ਨੇ ਸਟੇਜ ਦੀ ਭੂਮਿਕਾ ਨਿਭਾਉਂਦੀਆਂ ਕੌਮਾਂਤਰੀ ਪ੍ਰੈਸ ਆਜ਼ਾਦੀ ਦਿਹਾੜੇ ਸੰਬੰਧੀ ਮੁਢਲੀ ਜਾਣਕਾਰੀ ਦਿੱਤੀ ਅਤੇ ਰੋਜ਼ਾਨਾ ਪ੍ਰੈਸ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਇਸ ਜਾਣਕਾਰੀ ਨੂੰ ਅੱਗੇ ਤੋਰਦਿਆਂ ਵਿਸਥਾਰ ਪੂਰਵਕ ਸਾਂਝਾ ਕੀਤਾ ਅਤੇ ਪ੍ਰੈਸ ਦੀ ਆਜ਼ਾਦੀ ਦੇ ਹੋ ਰਹੇ ਘਾਣ ਬਾਰੇ ਚਾਨਣਾ ਪਾਇਆ l ਇਸੇ ਲੜ੍ਹੀ ਨੂੰ ਅੱਗੇ ਤੋਰਦੇ ਹੋਏ ਐਸੋਸੀਏਸ਼ਨ ਦੇ ਸੂਬਾ ਜਰਨਲ ਸਕੱਤਰ , ਬਲਜਿੰਦਰ ਸਿੰਘ ਚੌਹਾਨ ਨੇ ਦੱਸਿਆ ਕੇ ਕਿਸ ਤਰ੍ਹਾਂ ਪੱਤਰਕਾਰਤਾ ਦਾ ਮਿਆਰ ਦਿਨ ਬ ਦਿਨ ਨਿਘਾਰ ਵੱਲ ਜਾ ਰਿਹਾ ਹੈ l ਮਾਲਵਾ ਜ਼ੋਨ ਦੇ ਇੰਚਾਰਜ ਅਵਤਾਰ ਸਿੰਘ ਕੌਹਲੀ ਨੇ ਸਮੂਹ ਪੱਤਰਕਾਰ ਭਾਈ ਚਾਰੇ ਨੂੰ ਇਕਜੁੱਟ ਹੋ ਕੇ ਚੱਲਣ ਲਈ ਪ੍ਰੇਰਿਤ ਕੀਤਾ l ਨੈਸ਼ਨਲ ਲੀਗਲ ਅਡਵਾਈਜ਼ਰ ਕੁਲਵੰਤ ਰਾਏ ਗੋਇਲ ਨੇ ਵੀ ਪ੍ਰੈਸ ਵਿਚ ਆ ਰਹੀਆਂ ਮੁਸ਼ਕਿਲਾਂ ਤੇ ਚਿੰਤਾ ਪ੍ਰਗਟ ਕੀਤੀ lਹਿਮਾਂਸ਼ੂ ਗੋਇਲ ਪ੍ਰੈਜ਼ੀਡੈਂਟ ਧਨੌਲਾ ਵਿੰਗ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਸਮੂਹ ਪੱਤਰਕਾਰਾ, ਅਹੁਦੇਦਾਰਾਂ, ਮੈਂਬਰਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਮੁੱਖ ਬੁਲਾਰੇ ਨੈਸ਼ਨਲ ਚੇਅਰਮੈਂਨ ਡਾ. ਰਾਕੇਸ਼ ਪੁੰਜ ਨੇ ਪ੍ਰੈਸ ਦੀ ਆਜ਼ਾਦੀ ਉਪਰ ਮਾਫੀਆ ਰਾਜ, ਗੰਧਲੀ ਰਾਜਨੀਤੀ ,ਭ੍ਰਿਸ਼ਟਾਚਾਰ ਸੋਚ ਦੇ ਭਾਰੂ ਹੋਣ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਇਸ ਨੂੰ ਠੱਲ ਪਾਉਣ ਲਈ ਸਮੂਹ ਪੱਤਰਕਾਰਾਂ ਨੂੰ ਇਕ ਪਲੈਟਫਾਰਮ ਤੇ ਇਕੱਠੇ ਹੋਣ ਲਈ ਸੁਨੇਹਾਂ ਦਿੱਤਾ ਤੇ ਸਰਕਾਰ ਤੋਂ ਮੰਗ ਕੀਤੀ ਕੇ ਪ੍ਰੈਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ l ਇਸ ਸਮੇ ਰਾਜਿੰਦਰ ਸਿੰਗਲਾ , ਬੰਧਨਤੋੜ ਸਿੰਘ ,ਗੁਰਜੀਤ ਸਿੰਘ ਖੁੱਡੀ ,,ਅਮ੍ਰਿਤਪਾਲ ਭੰਗੂ ,ਸ਼ੇਰ ਸਿੰਘ ਰਵੀ ,ਹੇਮ ਰਾਜ ਵਰਮਾ ,ਕੇਵਲ ਕ੍ਰਿਸ਼ਨ ,ਸੁਖਰਾਜ ਚਹਿਲ ਜਰਨਲ ਸਕੱਤਰ ਧਨੌਲਾ ,ਵਿਕਾਸ ਸ਼ਰਮਾ ,ਸੁਖਦੇਵ ਸਿੰਘ ,ਚੇਤਨ ਗਰਗ ,ਅਵਤਾਰ ਸਿੰਘ ,ਸ਼ੇਖਰ ਗਰਗ ਅਡਵਾਈਜ਼ਰ ,ਅਸ਼ਵਨੀ ਕੁਮਾਰ ,ਮਹਿੰਦਰ ਪਾਲ ,ਦਰਸ਼ਨ ਕੁਮਾਰ ,ਲਿਆਕਤ ਅਲੀ ,ਕਰਨ ਬਾਵਾ ਅਤੇ ਕਮਲਦੀਪ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਫੋਟੋ ਕੈਪਸ਼ਨ- ਪੱਤਰਕਾਰਾ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਅਤੇ ਪੱਤਰਕਾਰਤਾ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵਿਚਾਰਾ ਕਰਦੇ ਹੋਏ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਅਹੁਦੇਦਾਰ ਮੈਂਬਰ ਅਤੇ ਪੱਤਰਕਾਰ ਸਾਹਿਬਾਨ(ਫੋਟੋ ਹਿਮਾਂਸ਼ੂ ਗੋਇਲ)।
0 comments:
एक टिप्पणी भेजें