ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਮਨਾਇਆ ਪਰਿਵਾਰ ਦਿਵਸ। ਬਰਨਾਲਾ(ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ) ਸੂਰਿਆਵੰਸ਼ੀ ਖੱਤਰੀ ਸਭਾ ਰਜਿਸਟਰਡ ਬਰਨਾਲਾ ਵੱਲੋਂ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਕੌਮਾਂਤਰੀ ਪਰਿਵਾਰ ਦਿਵਸ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਵਾਲੀਆ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ । ਇਸ ਮੌਕੇ ਆਯੋਜਿਤ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੇਵਕ ਸਿੰਘ ਭੰਮ ਨੇ ਕਿਹਾ ਕਿ ਕੌਮਾਂਤਰੀ ਪਰਿਵਾਰ ਦਿਵਸ 15 ਮਈ 1993 ਤੋਂ ਮਨਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਹ ਦੇਸ਼ ਬਹੁਤ ਤਰੱਕੀ ਕਰਦੇ ਹਨ , ਜਿੱਥੇ ਸੁਖੀ ਪਰਿਵਾਰ ਵੱਸਦੇ ਹਨ । ਸੁਖੀ ਪਰਿਵਾਰਾਂ ਦੇ ਨਾਲ ਹੀ ਇੱਕ ਤੰਦਰੁਸਤ ਸਮਾਜ ਦਾ ਨਿਰਮਾਣ ਹੁੰਦਾ ਹੈ । ਇਸ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਪਿਆਰਾ ਲਾਲ ਰਾਏਸਰ ਵਾਲੇ ਨੇ ਕਿਹਾ ਕਿ ਵਿਅਕਤੀ ਪਰਿਵਾਰ ਵਿੱਚੋਂ ਬਹੁਤ ਕੁਝ ਸਿੱਖਦਾ ਹੈ। ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹਾਲਾਤ ਦਾ ਸਾਹਮਣਾ ਕਿਵੇਂ ਕਰਨਾ ਹੈ, ਦੁਨੀਆਂਦਾਰੀ ਕਿਵੇਂ ਨਿਭਾਉਣੀ ਹੈ, ਇਹ ਸਾਰਾ ਕੁਝ ਵਿਅਕਤੀ ਪਰਿਵਾਰ ਚੋਂ ਸਿੱਖਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਵਿਸ਼ੇਸ਼ ਮਹਿਮਾਨ ਬਬੀਤਾ ਜਿੰਦਲ ਨੇ ਕਿਹਾ ਕਿ ਪਰਿਵਾਰ ਦਾ ਸਾਥ ਸਭ ਤੋਂ ਵੱਡਾ ਸੁਰੱਖਿਆ ਕਵਚ ਹੁੰਦਾ ਹੈ। ਇਨਸਾਨ ਨੂੰ ਮੁਸੀਬਤਾਂ ਦਾ ਬੇੜਾ ਪਾਰ ਕਰਵਾਉਣ ਵਿੱਚ ਪਰਿਵਾਰ ਮੱਦਦ ਕਰਦਾ ਹੈ। ਬੱਚੇ ਪਰਿਵਾਰ ਚੋਂ ਹੀ ਸੰਸਕਾਰ ਸਿੱਖਦੇ ਹਨ। ਇਸ ਮੌਕੇ ਬੋਲਦਿਆਂ ਸੂਰਿਆਵੰਸ਼ੀ ਖੱਤਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਭੰਡਾਰੀ ਅਤੇ ਜਨਰਲ ਸਕੱਤਰ ਰਾਜੇਸ਼ ਭੂਟਾਨੀ ਨੇ ਕਿਹਾ ਕਿ ਆਓ ਕੌਮਾਂਤਰੀ ਪਰਿਵਾਰ ਦਿਵਸ ਤੇ ਪ੍ਰਣ ਕਰੀਏ ਕਿ ਜਿੰਨਾ ਹੋ ਸਕੇ ਆਪਾ ਸਾਰੇ ਸਾਕਾਰਾਤਮਿਕ ਸੋਚ ਰੱਖੀਏ । ਛੋਟੇ ਛੋਟੇ ਗਿਲੇ ਸ਼ਿਕਵਿਆਂ ਨੂੰ ਆਪਣੇ ਮਨਾਂ ਵਿਚ ਘਰ ਨਾ ਕਰਨ ਦੇਈਏ । ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਫ਼ਰਜ਼ਾਂ ਨੂੰ ਨਿਭਾਈਏ ਅਤੇ ਪਰਿਵਾਰ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖੀਏ। ਇਸ ਨਾਲ ਹੀ ਸੋਹਣੇ ਅਤੇ ਖ਼ੁਸ਼ਹਾਲ ਸਮਾਜ ਦੀ ਸਿਰਜਨਾ ਹੋ ਸਕਦੀ ਹੈ। ਇਸ ਮੌਕੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਤਾਰਾ ਚੰਦ ਚੋਪਡ਼ਾ, ਨਵਦੀਪ ਸਿੰਘ ਕਪੂਰ, ਮਹਿੰਦਰ ਪਾਲ, ਮੋਨਿਕਾ ਗਰਗ, ਕਿਰਨ ਦੇਵਾ, ਸੋਮਾ ਭੰਡਾਰੀ, ਪ੍ਰਿੰਸੀਪਲ ਸਾਧਨਾਂ ਤਿਵਾੜੀ, ਆਸ਼ਾ ਵਰਮਾ, ਹੇਮ ਰਾਜ ਵਰਮਾ , ਸ਼ਿਵਤਾਰ ਭੰਡਾਰੀ, ਦਵਿੰਦਰ ਸ਼ਰਮਾਂ, ਸ਼ਮਸ਼ੇਰ ਭੰਡਾਰੀ, ਰਜਿੰਦਰ ਉੱਪਲ, ਕੇਵਲ ਕ੍ਰਿਸ਼ਨ, ਹੇਮਰਾਜ ਵਰਮਾ, ਲਖਵੀਰ ਸਿੰਘ ਬੰਟੀ ਆਦਿ ਹਾਜ਼ਰ ਸਨ।
ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਮਨਾਇਆ ਪਰਿਵਾਰ ਦਿਵਸ।
- Title : ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਮਨਾਇਆ ਪਰਿਵਾਰ ਦਿਵਸ।
- Posted by :
- Date : मई 16, 2022
- Labels :
0 comments:
एक टिप्पणी भेजें