ਸ਼੍ਰੀ ਛਿੰਨਮਸਤਿਕਾ ਧਾਮ ਮੰਦਰ ਵਿਖੇ ਹੋਇਆ ਵਿਸ਼ਾਲ ਜਾਗਰਣ। ਬਰਨਾਲਾ(ਕੇਸ਼ਵ ਵਰਦਾਨ ਪੁੰਜ) ਜੈ ਸ਼੍ਰੀ ਛਿੰਨਮਸਤਿਕਾ ਧਾਮ ( ਮਾਂ ਚਿੰਤਪੁਰਨੀ) ਮੰਦਰ ਰਾਮਗਡ਼੍ਹੀਆ ਰੋਡ ਬਰਨਾਲਾ ਵਿਖੇ ਪੂਜਨੀਕ ਮਾਤਾ ਸੁਸ਼ਮਾ ਦੇਵਾ ਜ਼ੀ ਦੀ ਸਰਪ੍ਰਸਤੀ ਹੇਠ ਛਿੰਨਮਸਤਿਕਾ ਜਯੰਤੀ ਦੀ ਖ਼ੁਸ਼ੀ ਵਿੱਚ 15 ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਜੋਤੀ ਪੂਜਨ ਉਪਰੰਤ ਮਾਤਾ ਸੁਸ਼ਮਾ ਦੇਵਾ ਅਤੇ ਨਾਮਵਰ ਸਮਾਜ ਸੇਵੀ ਪਿਆਰਾ ਲਾਲ ਰਾਏਸਰ ਵਾਲੇ ਨੇ ਜੋਤੀ ਪ੍ਰਚੰਡ ਕੀਤੀ। ਵਿੱਕੀ ਚੰਚਲ ਅਤੇ ਹੈਪੀ ਸੋਹਲ ਨੇ ਆਪਣੀ ਮਧੁਰ ਅਤੇ ਸੁਰੀਲੀ ਆਵਾਜ਼ ਚ ਮਾਤਾ ਦਾ ਗੁਣਗਾਨ ਕੀਤਾ ਅਤੇ ਭਗਤਾਂ ਨੂੰ ਝੂੰਮਣ ਲਾ ਦਿੱਤਾ। ਇਸ ਮੌਕੇ ਹਜ਼ਾਰਾਂ ਭਗਤਾਂ ਨੇ ਮੰਦਰ ਪਹੁੰਚ ਕੇ ਮਾਂ ਚਿੰਤਪੂਰਨੀ (ਪਿੰਡੀ ਰੂਪ) ਦੇ ਦਰਸ਼ਨ ਕਰਕੇ ਮਾਤਾ ਦਾ ਆਸ਼ੀਰਵਾਦ ਹਾਸਲ ਕੀਤਾ ਅਤੇ ਆਪਣਾ ਜੀਵਨ ਸਫ਼ਲ ਬਣਾਇਆ । ਮਾਤਾ ਦਾ ਭੰਡਾਰਾ ਪ੍ਰਭੂ ਇੱਛਾ ਤੱਕ ਚਲਦਾ ਰਿਹਾ। ਇਸ ਮੌਕੇ ਜੈ ਸ਼੍ਰੀ ਛਿੰਨਮਸਤਿਕਾ ਧਾਮ ਮੰਦਰ ਕਮੇਟੀ ਦੇ ਸੂਝਵਾਨ ਅਤੇ ਸੰਸਕਾਰੀ ਮੈਂਬਰਾਨ ਅੰਮ੍ਰਿਤ ਲਾਲ ,ਗੌਰਵ ਗਰਗ ,ਪ੍ਰੇਮ ਕੁਮਾਰ ,ਹੈਪੀ ਸੋਹਲ , ਰਾਜਿੰਦਰ ਕਾਂਸਲ ਅਤੇ ਪੰਕਜ ਬਾਂਸਲ ਆਦਿ ਦੇ ਸੁਹਿਰਦ ਯਤਨਾਂ ਅਤੇ ਯੋਗਦਾਨ ਸਦਕਾ ਜਾਗਰਣ ਪੂਰੇ ਅਨੁਸ਼ਾਸਨ ਅਤੇ ਵਿਵਸਥਾ ਅਨੁਸਾਰ ਚੱਲਦਾ ਰਿਹਾ ਅਤੇ ਮਾਤਾ ਦੇ ਭਗਤਾਂ ਨੇ ਜਾਗਰਣ ਦਾ ਖ਼ੂਬ ਆਨੰਦ ਮਾਣਿਆ । ਇਸ ਮੌਕੇ ਜਾਗਰਣ ਚ ਸ਼ਹਿਰ ਦੀਆਂ ਸਾਰੀਆਂ ਹੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰਾਨ ਹਾਜ਼ਰ ਸਨ । ਜਾਗਰਣ ਚ ਵਿਸ਼ੇਸ਼ ਤੌਰ ਤੇ ਧੀਰਜ ਦੱਦਾਹੂਰ ,ਹੇਮਰਾਜ ਵਰਮਾ, ਦਰਸ਼ਨ ਟੱਲੇਵਾਲੀਆ, ਸੁਖਵਿੰਦਰ ਭੰਡਾਰੀ , ਰਾਮ ਲਾਲ ਬਦਰਾ, ਡਾ ਪ੍ਰੇਮ ਕਾਂਸਲ, ਡਾ ਊਸ਼ਾ ਕਾਂਸਲ , ਆਸ਼ਾ ਵਰਮਾ, ਸੋਮਾ ਭੰਡਾਰੀ, ਪ੍ਰੇਮ ਉਪਲ, ਰਾਜੀਵ ਲੂਬੀ ,ਮੋਂਟੂ ਛਾਬੜਾ ਆਦਿ ਇਲਾਕੇ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਭਾਰੀ ਗਿਣਤੀ ਚ ਮਾਤਾ ਦੇ ਭਗਤਾਂ ਨੇ ਮੱਥਾ ਟੇਕਿਆ ਅਤੇ ਹਾਜ਼ਰੀ ਲਗਵਾਈ।
ਸ਼੍ਰੀ ਛਿੰਨਮਸਤਿਕਾ ਧਾਮ ਮੰਦਰ ਵਿਖੇ ਹੋਇਆ ਵਿਸ਼ਾਲ ਜਾਗਰਣ।
- Title : ਸ਼੍ਰੀ ਛਿੰਨਮਸਤਿਕਾ ਧਾਮ ਮੰਦਰ ਵਿਖੇ ਹੋਇਆ ਵਿਸ਼ਾਲ ਜਾਗਰਣ।
- Posted by :
- Date : मई 17, 2022
- Labels :
0 comments:
एक टिप्पणी भेजें