ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ਛੱਡ ਕੇ ਲੋਕਾਂ ਦੀ ਤਕਲੀਫ਼ਾਂ ਨੂੰ ਦੇਖਦੇ ਹੋਏ ਰਾਜ ਦੇ ਵਿਕਾਸ ਲਈ ਕੰਮ ਕਰੇ
ਬੱਗਾ ਗ੍ਰਿਫਤਾਰੀ ਮਾਮਲੇ ਦੇ ਵਿੱਚ ਭਾਜਪਾ ਦੇ ਵੱਲੋਂ ਜ਼ਿਲ੍ਹਾ ਦਫ਼ਤਰ ਵਿੱਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ
ਬਰਨਾਲਾ
ਅੱਜ ਕਚਹਿਰੀ ਚੌਕ ਬਰਨਾਲਾ ਭਾਈ ਜੀਤਾ ਸਿੰਘ ਮਾਰਕੀਟ ਵਿੱਚ ਬਣੇ ਭਾਜਪਾ ਦੇ ਦਫਤਰ ਦੇ ਵਿਚ ਤੇਜਿੰਦਰ ਸਿੰਘ ਬੱਗਾ ਦੀ ਦਿੱਲੀ ਵਿਖੇ ਹੋਈ ਗ੍ਰਿਫਤਾਰੀ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਦੇ ਵਿਚ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਭਾਜਪਾ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਦੇ ਵਲੋ ਸੰਬੋਧਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਘਟੀਆ ਰਾਜਨੀਤੀ ਕੀਤੀ ਆਰੀਆ ਤੇ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪੰਜਾਬ ਪੁਲੀਸ ਦੇ ਵੱਲੋਂ ਦੱਸ ਗੱਡੀਆਂ ਦੇ ਵਿੱਚ ਚਾਲੀ ਪੰਜਾਬ ਪੁਲਸ ਕਰਮਚਾਰੀਆਂ ਦੇ ਨਾਲ ਤਜਿੰਦਰ ਸਿੰਘ ਬੱਗਾ ਦੇ ਘਰ ਵਿੱਚ ਸੱਜਰੀ ਸਵੇਰੇ ਦਾਖ਼ਲ ਹੋ ਕੇ ਉਨ੍ਹਾਂ ਦੇ ਪਿਤਾ ਦੇ ਨਾਲ ਹੱਥੋਪਾਈ ਕੀਤੀ ਅਤੇ ਮੋਬਾਇਲ ਖੋਹ ਕੇ ਲੈ ਗਏ ਹਨ ਅਤੇ ਬੱਗਾ ਦੀ ਇਕ ਆਂਤਕੀ ਦੇ ਰੂਪ ਵਿੱਚ ਗ੍ਰਿਫ਼ਤਾਰੀ ਕਰਕੇ ਬਿਨਾਂ ਕਿਸੇ ਮਨਜ਼ੂਰੀ ਗ੍ਰਿਫ਼ਤਾਰੀ ਕੀਤੀ ਹੈ। ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਖੋਰੀ ਦੀ ਰਾਜਨੀਤੀ ਛੱਡ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਅਤੇ ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਆਪਸੀ ਸਮਝੌਤਾ ਹੋਇਆ ਹੈ। ਉਥੇ ਹੀ ਲੱਗਦਾ ਪੰਜਾਬ ਪੁਲਿਸ ਦਾ ਵੀ ਦਿੱਲੀ ਸਰਕਾਰ ਦੇ ਨਾਲ ਸਮਝੌਤਾ ਨਜ਼ਰ ਆ ਰਿਹਾ ਹੈ। ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਸਮਰਥਕਾਂ ਦੇ ਵੱਲੋਂ ਵਰਕਰ ਦੇ ਸਾਮਾਨ ਦੇ ਵਿੱਚ ਭਾਜਪਾ ਵੱਲੋਂ ਚੁੱਕੇ ਕਦਮ ਨੂੰ ਲੈ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਹ ਜਾਗਦੀ ਜ਼ਮੀਰ ਵਾਲੇ ਵਰਕਰ ਹਨ ਜੋ ਇਸ ਹਰਕਤ ਤੋਂ ਨਾਰਾਜ਼ ਹਨ ਅਤੇ ਪਾਰਟੀ ਦਾ ਵਿਰੋਧ ਕਰ ਰਹੇ ਹਨ।ਇਸ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਗੁਜਰਾਤ ਦੇ ਵਿੱਚ ਪਨਤਾਲੀ ਲੱਖ ਰੁਪਏ ਹੈਲੀਕਾਪਟਰ ਦਾ ਖਰਚਾ ਪੰਜਾਬ ਸਰਕਾਰ ਨੂੰ ਪਾਇਆ ਹੈ ਪੰਜਾਬ ਦੇ ਲੋਕ ਆਪਣੇ ਟੈਕਸ ਦੇ ਵਿਚੋਂ ਪਾਰਟੀ ਫੰਡ ਦਾ ਖਰਚਾ ਕਿਉਂ ਚੁੱਕਣ ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਵੱਖ ਵੱਖ ਵੱਖ ਸੂਬਿਆਂ ਦੇ ਵਿੱਚ ਬਜਟ ਨੂੰ ਲੈ ਕੇ ਇਸ਼ਤਿਹਾਰ ਲਗਵਾਏ ਜਾ ਰਹੇ ਹਨ। ਪੰਜਾਬ ਸਰਕਾਰ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਗੁਜਰਾਤ ਝਾਰਖੰਡ ਦੇ ਲੋਕਾਂ ਦਾ ਪੰਜਾਬ ਦੇ ਬਜਟ ਨਾਲ ਕੀ ਸੰਬੰਧ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਵੇਂ ਵਾਅਦਾ ਕਰਕੇ ਆਈ ਸੀ ਅਤੇ ਆਮ ਲੋਕਾਂ ਦੀ ਸਰਕਾਰ ਦਾ ਦਾਅਵਾ ਕਰਦਿਆਂ ਸੱਤਾ ਚ ਆਈ ਹੈ ਤਾਂ ਆਮ ਲੋਕਾਂ ਵਾਂਗ ਵਤੀਰਾ ਕਰੇ ਪੰਜਾਬ ਦੇ ਖ਼ਜ਼ਾਨੇ ਦੀ ਬਰਬਾਦੀ ਨਾ ਕਰੇ ਪੰਜਾਬ ਪਹਿਲਾਂ ਹੀ ਕਰਜ਼ੇ ਚ ਡੁੱਬਿਆ ਹੋਇਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਭਾਜਪਾ ਆਗੂ ਇੰਜਨੀਅਰ ਗੁਰਜਿੰਦਰ ਸਿੱਧੂ ਰਾਜਿੰਦਰ ਉੱਪਲ ਸ਼ਿਵ ਸਿੰਗਲਾ ਸਰਪੰਚ ਬਲਦੀਪ ਸਿੰਘ ਪੰਜ ਜਗਦੀਸ਼ ਕੁਮਾਰ ਹਾਜ਼ਰ ਸਨ।
0 comments:
एक टिप्पणी भेजें