ਵਿਦਿਆਰਥੀਆਂ ਦੇ ਗਲ ਘੋਟੂ ਅਤੇ ਕਾਲੀ ਖਾਂਸੀ ਦੇ ਲਾਏ ਟੀਕੇ ।
ਬਰਨਾਲਾ (ਸੁਖਵਿੰਦਰ ਸਿੰਘ ਭੰਡਾਰੀ ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ (ਬਲਾਕ ਮਹਿਲ ਕਲਾਂ ) ਜ਼ਿਲ੍ਹਾ ਬਰਨਾਲਾ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਗਲ ਘੋਟੂ , ਕਾਲੀ ਖਾਂਸੀ ਅਤੇ ਧੁਨਕਵਾ ਦੇ ਟੀਕੇ ਲਗਾਏ ਗਏ । ਹੈਲਥ ਵਰਕਰ ਰੁਪਿੰਦਰ ਸਿੰਘ, ਸੁਖਪਾਲ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ ਅਤੇ ਸੋਨੀ ਵੱਲ੍ਹੋਂ ਸਕੂਲ ਦੇ ਅਠ੍ਹਾਰਾਂ ਵਿਦਿਆਰਥੀਆਂ ਦੇ ਟੀਕੇ ਲਗਾਏ ਗਏ । ਹੈੱਡ ਟੀਚਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਟੀਕੇ ਪੰਜਵੀਂ ਕਲਾਸ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਲਗਾਏ ਗਏ ਹਨ। ਇਸ ਮੌਕੇ ਮੈਡੀਕਲ ਨੋਡਲ ਅਫ਼ਸਰ ਅਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਚੁਕੰਨੇ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਮੱਛਰਾਂ ਦੀ ਭਰਮਾਰ ਹੋਣ ਕਾਰਨ ਮਲੇਰੀਆ ਅਤੇ ਡੇਂਗੂ ਕਿਸੇ ਵੀ ਸਮੇਂ ਫ਼ੈਲ ਸਕਦਾ ਹੈ। ਇਸ ਲਈ ਸਫ਼ਾਈ ਰੱਖਣੀ ਜ਼ਰੂਰੀ ਹੈ। ਉਨ੍ਹਾਂ ਆਲੇ ਦੁਆਲੇ ਅਤੇ ਸਰੀਰਕ ਸਫ਼ਾਈ ਤੇ ਜ਼ੋਰ ਦਿੱਤਾ। ਇਸ ਮੌਕੇ ਸਕੂਲ ਸਟਾਫ ਵੱਲ੍ਹੋ ਹਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਵੀ ਹਾਜ਼ਰ ਸਨ।
0 comments:
एक टिप्पणी भेजें