Contact for Advertising

Contact for Advertising

Latest News

मंगलवार, 31 मई 2022

ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਨਜਾਇਜ਼ ਉਸਾਰੇ ਗੁਦਾਮਾਂ ਖਿਲਾਫ਼ ਸੰਘਰਸ਼

ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਨਜਾਇਜ਼ ਉਸਾਰੇ ਗੁਦਾਮਾਂ ਖਿਲਾਫ਼ ਸੰਘਰਸ਼
ਐਸਡੀਐਮ ਬਰਨਾਲਾ ਨਾਲ ਲੰਬਾ ਸਮਾਂ ਤਿੰਨ ਧਿਰੀ ਗੱਲਬਾਤ ਹੋਈ, ਮਿਉਂਸਪਲ ਅਧਿਕਾਰੀਆਂ ਨੂੰ ਪੑਦੂਸ਼ਨ ਕੰਟਰੋਲ ਬੋਰਡ ਕੋਲੋਂ ਲੋੜੀਂਦੀ ਸੇਧ ਹਾਸਿਲ ਕਰਨ ਦੀ ਹਦਾਇਤ

ਬਰਨਾਲਾ (ਕੇਸ਼ਵ ਵਰਦਾਨ ਪੁੰਜ) ਲੰਬੇ ਸਮੇਂ ਤੋਂ ਸੇਖਾ ਰੋਡ ਨਜਾਇਜ਼ ਗੁਦਾਮਾਂ ਦੀ ਉਸਾਰੀ ਵਿਰੁੱਧ ਸੰਘਰਸ਼ ਕਮੇਟੀ ਵੱਲੋਂ ਨਜਾਇਜ਼ ਗੁਦਾਮਾਂ ਦੀ ਉਸਾਰੀ ਖਿਲਾਫ਼ ਸੰਘਰਸ਼ ਦਾ ਮਾਮਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਐਸਡੀਐਮ ਬਰਨਾਲਾ ਵੱਲੋਂ ਸੰਘਰਸਸ਼ਸ਼ੀਲ ਜਥੇਬੰਦੀਆਂ,ਮਿਉਂਸਪਲ ਅਧਿਕਾਰੀਆਂ ਅਤੇ ਗੁਦਾਮ ਮਾਲਕਾਂ ਨਾਲ ਸਾਂਝੇ ਤੌਰ'ਤੇ ਆਪਣੇ ਦਫਤਰ ਵਿੱਚ ਵਿਸਥਾਰਤ ਮੀਟਿੰਗ ਕੀਤੀ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਡਾ ਰਜਿੰਦਰ ਵਾਲ, ਇਨਕਲਾਬੀ ਕੇਂਦਰ,ਪੰਜਾਬ ਦੇ ਸੂਬਾ ਪੑਧਾਨ ਨਰਾਇਣ ਦੱਤ ਨੇ ਦੱਸਿਆ ਕਿ ਮਿਉਂਸਪਲ ਅਧਿਕਾਰੀਆਂ ਵੱਲੋਂ ਗੁਦਾਮਾਂ ਦੀ ਨਜਾਇਜ਼ ਉਸਾਰੀ ਖਿਲਾਫ਼ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਟਿੱਚ ਨਾਂ ਜਾਣਦੇ ਹੋਏ ਮਨੁੱਖੀ ਜਿੰਦਗੀਆਂ ਦੀ ਪੑਵਾਹ ਕੀਤੇ ਵਗੈਰ ਧੜੱਲੇ ਨਾਲ ਸਬੰਧਤ ਵਪਾਰੀ ਸਮਾਨ ਸਟੋਰ ਕਰ ਰਿਹਾ ਹੈ। ਮੁਹੱਲਾ ਨਿਵਾਸੀਆਂ ਵਿੱਚ ਇਸ ਹੈਂਕੜਬਾਜ ਵਪਾਰੀ ਖਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ। ਬਰਨਾਲਾ ਸ਼ਹਿਰ ਅੰਦਰ ਵੱਖ ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਮਿਉਂਸਪਲ/ਪੑਸ਼ਾਸ਼ਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੱਡੇ ਵਪਾਰਕ ਘਰਾਣਿਆਂ ਵੱਲੋਂ ਜੰਗੀ ਪੱਧਰ'ਤੇ ਗੁਦਾਮਾਂ ਦੀ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਗੁਦਾਮਾਂ ਵਿੱਚ ਜਲਣਸ਼ੀਲ ( ਘਿਉ, ਤੇਲ, ਪਟਾਖੇ, ਤੰਬਾਕੂ,ਗੈਸ ਆਦਿ ) ਧੜੱਲੇ ਨਾਲ ਸਟੋਰ ਕੀਤਾ ਜਾ ਰਿਹਾ ਹੈ। ਅਜਿਹੇ ਗੁਦਾਮ ਪਾਸ ਕਰਨ ਵੇਲੇ ਮੁਹੱਲਾ ਨਿਵਾਸੀਆਂ ਅਤੇ ਵਪਾਰਕ ਗੁਦਾਮਾਂ ਦੀ ਉਸਾਰੀ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਅਜਿਹੇ ਗੁਦਾਮ ਵਪਾਰਕ ਘਰਾਣਿਆਂ ਦੇ ਮੁਨਾਫ਼ੇ ਦਾ ਸਾਧਨ ਤਾਂ ਬਣ ਜਾਂਦੇ ਹਨ ਪਰ ਉਸ ਮੁਹੱਲੇ ਦੇ ਬਸ਼ਿੰਦਿਆਂ ਦੀਆਂ ਜਿੰਦਗੀਆਂ ਦਾਅ ਤੇ ਲਾ ਦਿੱਤੀਆਂ ਜਾਂਦੀਆਂ ਹਨ। ਮੀਟਿੰਗ ਵਿੱਚ ਮੰਗ ਕੀਤੀ ਕਿ ਰਿਹਾਇਸ਼ੀ ਖੇਤਰ ਵਿੱਚ ਵਪਾਰਕ ਗੁਦਾਮਾਂ ਦੀ ਉਸਾਰੀ ਬੰਦ ਕੀਤੀ ਜਾਵੇ, ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਗਲਤ ਢੰਗ ਨਾਲ ਨਕਸ਼ੇ ਪਾਸ ਕਰਕੇ ਵਪਾਰਕ ਗੁਦਾਮਾਂ ਦੀ ਉਸਾਰੀ ਕਰਨ ਵਾਲੇ ਮਿਉਂਸਪਲ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਰਿਹਾਇਸ਼ੀ ਖੇਤਰ ਵਿੱਚ ਨਜਾਇਜ਼ ਉਸਾਰੇ ਵਪਾਰਕ ਗੁਦਾਮ ਢਾਹੇ ਜਾਣ। ਐਸਡੀਐਮ ਬਰਨਾਲਾ ਨਾਲ ਹੋਈ ਮੀਟਿੰਗ ਵਿੱਚ ਸ਼ਾਮਿਲ ਆਗੂਆਂ ਅਮਰਜੀਤ ਕੌਰ,ਬਾਬੂ ਸਿੰਘ ਖੁੱਡੀਕਲਾਂ, ਹਰਚਰਨ ਚਹਿਲ, ਬਿੱਕਰ ਸਿੰਘ ਔਲਖ, ਖੁਸ਼ਮੰਦਰਪਾਲ, ਜਸਪਾਲ ਚੀਮਾ, ਨਰਿੰਦਰ ਪਾਲ ਸਿੰਗਲਾ, ਬਲਦੇਵ ਮੰਡੇਰ, ਰਕੇਸ਼ ਕੁਮਾਰ,ਬਲਵੰਤ ਸਿੰਘ,ਸੁਸ਼ੀਲ ਕੁਮਾਰ, ਸੁਖਦੇਵ ਸਿੰਘ, ਪਰਮਜੀਤ ਸਿੰਘ ਪੰਮਾ, ਪਰਮਿੰਦਰ ਕੌਰ, ਕਿਰਨਜੀਤ ਕੌਰ, ਬੂਟਾ ਸਿੰਘ,ਕਿਰਨ ਰਾਣੀ, ਜਸਪੑੀਤ ਸਿੰਘ,ਜਗਜੀਤ ਸਿੰਘ ਨੇ ਸਪਸ਼ਟ ਕੀਤਾ ਕਿ ਸਾਡੀ ਲੜਾਈ ਵਪਾਰੀ ਵਰਗ ਖਿਲਾਫ਼ ਨਹੀਂ ਹੈ, ਸਗੋਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਹੈ। ਐਸਡੀਐਮ ਬਰਨਾਲਾ ਵੱਲੋਂ ਮਿਉਂਸਪਲ ਅਧਿਕਾਰੀਆਂ ਨੂੰ ਪੑਦੂਸ਼ਨ ਕੰਟਰੋਲ ਬੋਰਡ ਪਾਸੋਂ ਅਜਿਹੇ ਜਲਣਸ਼ੀਲ ਪਦਾਰਥ ਰੱਖਣ ਲਈ ਉਸਾਰੇ ਗੁਦਾਮਾਂ ਵਾਸਤੇ ਲੋੜੀਦੀਆਂ ਹਦਾਇਤਾਂ ਦਸ ਦਿਨਾਂ ਦੇ ਅੰਦਰ ਹਾਸਲ ਕਰਕੇ ਪੇਸ਼ ਕਰਨ ਦੀ ਹਦਾਇਤ ਕੀਤੀ। ਆਗੂਆਂ ਕਿਹਾ ਜੇਕਰ ਪੑਸ਼ਾਸ਼ਨ ਨੇ ਜਲਦ ਇਨਸਾਫ਼ ਨਾਂ ਮਿਲਣ ਤੱਕ ਸੰਘਰਸ਼ਸ਼ੀਲ ਜਥੇਬੰਦੀਆਂ ਸੇਖਾ ਰੋਡ ਸੰਘਰਸ਼ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦਾ ਪੂਰਨ ਰੂਪ'ਚ ਸਮਰਥਨ ਕਰਨਗੀਆਂ।
ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਨਜਾਇਜ਼ ਉਸਾਰੇ ਗੁਦਾਮਾਂ ਖਿਲਾਫ਼ ਸੰਘਰਸ਼
  • Title : ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਨਜਾਇਜ਼ ਉਸਾਰੇ ਗੁਦਾਮਾਂ ਖਿਲਾਫ਼ ਸੰਘਰਸ਼
  • Posted by :
  • Date : मई 31, 2022
  • Labels :
  • Blogger Comments
  • Facebook Comments

0 comments:

एक टिप्पणी भेजें

Top