ਬਰਨਾਲਾ(ਡਾ ਰਾਕੇਸ਼ ਪੁੰਜ/ ਕੇਸ਼ਵ ਵਰਦਾਨ ਪੁੰਜ) ਸੂਰਿਆਵੰਸ਼ੀ ਖੱਤਰੀ ਸਭਾ (ਰਜਿ:) ਬਰਨਾਲਾ ਵੱਲੋਂ ਜੈਵਿਕ ਵਿਭਿੰਨਤਾ ਵਿਸ਼ੇ ਤੇ ਵਿਚਾਰ ਗੋਸ਼ਠੀ ਮੁੱਖ-ਸਰਪ੍ਰਸਤ ਨੀਰਜ ਬਾਲਾ ਦਾਨੀਆ ਅਤੇ ਸਰਪ੍ਰਸਤ ਕਰਮ ਸਿੰਘ ਭੰਡਾਰੀ ਦੀ ਅਗਵਾਈ ਚ ਕਰਵਾਈ ਗਈ । ਇਸ ਮੌਕੇ ਗੋਸ਼ਠੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੈਵਿਕ ਵਿਭਿੰਨਤਾ ਤੋਂ ਭਾਵ ਧਰਤੀ ਉੱਤੇ ਮਿਲਣ ਵਾਲੇ ਜੰਤੂਆਂ ਅਤੇ ਪੌਦਿਆਂ ਦੀਆਂ ਵੱਖ ਵੱਖ ਕਿਸਮਾਂ ਹਨ। ਧਰਤੀ ਉੱਤੇ ਵੱਖ ਵੱਖ ਖੇਤਰਾਂ ਵਿਚ ਵੱਖ ਵੱਖ ਕਿਸਮ ਦੇ ਪੌਦੇ ਅਤੇ ਜੀਵ ਜੰਤੂ ਆਪਣੇ ਕੁਦਰਤੀ ਨਿਵਾਸ ਚ ਰਹਿੰਦੇ ਹਨ। ਜੈਵਿਕ ਵਿਭਿੰਨਤਾ ਸ਼ਬਦ ਆਮ ਤੌਰ ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸਾਡੀ ਆਪਣੀ ਹੋਂਦ ਲਈ ਜੈਵਿਕ ਵਿਭਿੰਨਤਾ ਅਤਿ ਜ਼ਰੂਰੀ ਹੈ। ਗੋਸ਼ਠੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਕਰੋੜਾਂ ਲੋਕਾਂ ਦਾ ਜੀਵਨ ਇਸ ਵਿਭਿੰਨਤਾ ਅਤੇ ਅਨੇਕਤਾ ਤੇ ਨਿਰਭਰ ਕਰਦਾ ਹੈ । ਖੇਤਾਂ ਨਾਲ ਸਾਡਾ ਰਿਸ਼ਤਾ ਮੁਨਾਫ਼ੇ ਵਾਲਾ ਬਣ ਗਿਆ ਹੈ।ਖੇਤਾਂ ਚ ਰੁੱਖ, ਪਸ਼ੂ ਪੰਛੀ ,ਬਨਸਪਤੀਆਂ , ਚਿੜੀਆਂ ਆਦਿ ਗਾਇਬ ਹੋਣ ਲੱਗੇ। ਅਸੀਂ ਅੰਮ੍ਰਿਤ ਵਰਗੇ ਕਲ- ਕਲ ਕਰਦੇ ਪਾਣੀ ਗਵਾ ਲਵਾ । ਜ਼ਮੀਨਾਂ ਨੂੰ ਰੇਹਾਂ ਅਤੇ ਸਪਰੇਆਂ ਨੇ ਨਸ਼ੱਈ ਬਣਾ ਦਿੱਤਾ। ਪਸ਼ੂ ਪਰਿੰਦੇ ਸਾਡੇ ਨਾਲ ਰੁੱਸ ਗਏ। ਇਸ ਦੇ ਇਵਜ਼ ਵਿੱਚ ਸਾਡੇ ਹਿੱਸੇ ਬੇਤਹਾਸ਼ਾ ਕਰਜ਼ੇ ਖ਼ੁਦਕੁਸ਼ੀਆਂ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਆਈਆਂ। ਗੋਸ਼ਠੀ ਚ ਵਿਚਾਰ ਪ੍ਰਗਟ ਕਰਦਿਆਂ ਰਾਜੇਸ਼ ਭੂਟਾਨੀ ਨੇ ਕਿਹਾ ਕਿ ਸਾਨੂੰ ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਚਿੜੀਆਂ , ਘਰ, ਪਾਰਕ, ਪੌਦੇ ਅਤੇ ਜੀਵਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਜੈਵਿਕ ਵਿਭਿੰਨਤਾ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਧਰਤੀ ਤੇ ਵੱਖ ਵੱਖ ਜੀਵ ਅਤੇ ਬੂਟੇ ਜੀਵਤ ਰਹਿ ਸਕਣ । ਇਸ ਮੌਕੇ ਹਾਜ਼ਰ ਮੈਂਬਰਾਂ ਨੇ ਘਰ ਦੀਆਂ ਛੱਤਾਂ ਤੇ ਪੰਛੀਆਂ ਦੇ ਲਈ ਪਾਣੀ ਦੇ ਕਟੋਰੇ ਰੱਖਣ ਅਤੇ ਪੰਛੀਆਂ ਨੂੰ ਦਾਣੇ ਪਾਉਣ ਲਈ ਵੀ ਤਹੱਈਆ ਕੀਤਾ। ਇਸ ਮੌਕੇ ਮਹਿਲਾ ਵਿੰਗ ਦੇ ਪ੍ਰਧਾਨ ਮਨਦੀਪ ਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਨਵਦੀਪ ਸਿੰਘ ਕਪੂਰ, ਸ਼ਮਸ਼ੇਰ ਸਿੰਘ ਭੰਡਾਰੀ, ਰਜਿੰਦਰ ਉੱਪਲ, ਸੁਦੇਸ਼ ਭੰਡਾਰੀ, ਸ਼ਿਵਤਾਰ ਭੰਡਾਰੀ , ਤੇਜਿੰਦਰ ਭਗਰੀਆ ਆਦਿ ਨੇ ਬੂਟਾ ਲਾ ਕੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ।
ਮਨੁੱਖ ਦੀ ਹੋਂਦ ਲਈ ਜੈਵਿਕ ਵਿਭਿੰਨਤਾ ਅਤਿ ਜ਼ਰੂਰੀ - ਨੀਰਜ ਬਾਲਾ ਦਾਨੀਆਂ
- Title : ਮਨੁੱਖ ਦੀ ਹੋਂਦ ਲਈ ਜੈਵਿਕ ਵਿਭਿੰਨਤਾ ਅਤਿ ਜ਼ਰੂਰੀ - ਨੀਰਜ ਬਾਲਾ ਦਾਨੀਆਂ
- Posted by :
- Date : मई 22, 2022
- Labels :
0 comments:
एक टिप्पणी भेजें