ਸੂਬਾ ਦੀ ਮਾਨ ਸਰਕਾਰ ਭੀ ਪੈਟਰੋਲ ਡੀਜ਼ਲ ਤੇ ਵੈਟ ਘਟਾ ਕੇ ਕਿਸਾਨ ਅਤੇ ਆਮ ਲੋਕਾ ਨੂੰ ਰਾਹਤ ਪ੍ਦਾਨ ਕਰੇ
ਬਰਨਾਲਾ 22 ਮਈ (ਡਾ ਰਾਕੇਸ਼ ਪੁੰਜ/ ਕੇਸ਼ਵ ਵਰਦਾਨ ਪੁੰਜ) ਕੇਂਦਰ ਸਰਕਾਰ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਭਾਰੀ ਕਟੌਤੀ ਕੀਤੀ ਹੈ। ਜਿਸ ਕਾਰਨ ਪੈਟਰੋਲ ਦਾ ਰੇਟ 96 ਰੁਪਏ ਪ੍ਰਤੀ ਲਿਟਰ ਅਤੇ 86 ਰੁਪਿਆ ਪ੍ਰਤੀ ਲੀਟਰ ਡੀਜ਼ਲ ਦਾ ਰੇਟ ਹੋ ਗਿਆ ਹੈ ਇਸ ਕਠਨਾਈ ਦੇ ਮੋਕੇ ਮੋਦੀ ਜੀ ਵੱਲੋ ਕਿਸਾਨਾ ਦੀ ਅੋਰ ਆਮ ਲੋਕਾ ਦੀ ਬਾਹ ਫੜੀ ਹੈ ਅਸੀ ਓਹਨਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਸਿੱਧੂ ਨੇ ਕਿਹਾ ਕੇ ਕੇਦਰ ਸਰਕਾਰ ਦੇ ਇਹ ਕਦਮ ਨਾਲ ਕਿਸਾਨਾਂ ਨੂੰ ਆ ਰਹੇ ਜੀਰੀ ਸੀਜਨ ਵੇਲੇ ਵੱਡੀ ਰਾਹਤ ਮਿਲੀ ਹੈ। ਉਥੇ ਹੀ ਆਮ ਲੋਕਾਂ ਨੂੰ ਭੀ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪ੍ਰਧਾਨ ਸੈਨਿਕ ਵਿੰਗ ਤੇ ਭਾਜਪਾ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਪੈਟਰੋਲ ਡੀਜ਼ਲ ਦੇ ਰੇਟ ਘਟਾ ਕੇ ਪਹਿਲਕਦਮੀ ਕੀਤੀ ਹੈ ਉੱਥੇ ਹੀ ਅਸੀ ਮੰਗ ਕਰਦੇ ਹਾ ਕੇ ਸੂਬੇ ਦੀ ਮਾਨ ਸਰਕਾਰ ਨੂੰ ਭੀ ਚਾਹੀਦਾ ਹੈ ਕੇ ਡੀਜਲ ਅਤੇ ਪੇਟਰੋਲ ਤੇ ਆਪਣੇ ਵੈਟ ਰੇਟਾਂ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕੇ ਰਾਜ ਸਰਕਾਰ ਨੂੰ ਬਿਜਲੀ ਸੰਕਟ ਕਰਕੇ ਘਟੋ ਘੱਟ 10 ਰੁਪਏ ਪੈਟਰੋਲ ਅਤੇ 5 ਰੁਪਏ ਡੀਜਲ ਦੇ ਰੇਟਾ ਵਿੱਚ ਵੈਟ ਦੀ ਕਟੋਤੀ ਕੀਤੀ ਜਾਵੇ ਤਾਕੇ ਕਿਸਾਨ ਸੌਖੀ ਤਰਾ ਜੀਰੀ ਦੀ ਬਿਜਾਈ ਕਰ ਸਕਣ। ਜੇਕਰ ਮਾਨ ਸਰਕਾਰ ਪੰਜਾਬ ਦੇ ਵਿੱਚ ਵੈਟ ਵਿੱਚ ਕਟੌਤੀ ਕਰ ਇਹ ਫ਼ੈਸਲਾ ਲਾਗੂ ਕਰਦੀ ਹੈ ਤਾਂ ਸੂਬੇ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਰੇਟ ਪੂਰੇ ਦੇਸ਼ ਵਿੱਚ ਸਾਰੇ ਰਾਜਾ ਨਾਲੋ ਸਭ ਤੋਂ ਘੱਟ ਹੋਵੇਗਾ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਬਿਜਾਈ ਦੇ ਦੌਰਾਨ ਕਿਸਾਨ ਵੀਰਾਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਦੁਕਾਨਦਾਰ ਵਪਾਰ ਦੀਆਂ ਟਰਾਂਸਪੋਰਟ ਅਤੇ ਆਮ ਲੋਕਾਂ ਦੀ ਜੇਬ ਤੇ ਖ਼ਰਚ ਘਟੇਗਾ।
0 comments:
एक टिप्पणी भेजें