ਬਰਨਾਲਾ– ਨੌਜਵਾਨ ਕੁੜੀ ਨਾਲ ਇੱਕ ਮੁੰਡੇ ਨੇ ਡਰਾ ਧਮਕਾ ਕੇ ਕੀਤਾ ਬਲਾਤਕਾਰ, ਬਰਨਾਲਾ ਸਿਵਿਲ ਹਸਪਤਾਲ ਵਿੱਚ ਭਰਤੀ ਕੁੜੀ
ਬਰਨਾਲਾ (ਡਾ ਰਾਕੇਸ਼ ਪੁੰਜ)
ਕਰੀਬ ਸਾਢੇ ਕੁ ਅਠਾਰਾਂ ਸਾਲ ਦੀ ਇਕ ਕੁੜੀ ਨਾਲ ਇੱਕ ਮੁੰਡੇ ਨੇ ਡਰਾ ਧਮਕਾ ਕੇ ਲੰਗੀ ਰਾਤ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲੀਸ ਨੇ ਲੜਕੇ ਤੇ ਪਰਚਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ। ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਉੱਪਲੀ ਦੀ ਹੈ। ਉੱਥੋਂ ਦੀ ਰਹਿਣ ਵਾਲੀ ਕਰੀਬ ਸਾਢੇ ਕੁ ਅਠਾਰਾਂ ਸਾਲ ਦੀ ਲੜਕੀ ਨੇ ਦੱਸਿਆ ਕਿ ਪਿੰਡ ਦੇ ਮਨੀ ਨਾਮਕ ਇਕ ਲੜਕੇ ਨੇ ਉਸ ਨੂੰ ਡਰਾ ਧਮਕਾ ਕੇ ਪਹਿਲਾਂ ਉਸ ਨਾਲ ਗੱਲਬਾਤ ਕੀਤੀ। ਦੋਸ਼ੀ ਉਸ ਨੂੰ ਕਹਿੰਦਾ ਸੀ ਕਿ ਜੇ ਗੱਲਬਾਤ ਨਾ ਕੀਤੀ ਤਾਂ ਉਸ ਦੇ ਭਰਾ ਨੂੰ ਮਾਰ ਦੇਵੇਗਾ। ਉਸ ਨੇ ਡਰਦੀ ਨੇ ਉਸ ਨਾਲ ਗੱਲਬਾਤ ਕਰ ਲਈ। ਇਸ ਤੋਂ ਬਾਅਦ ਬੀਤੀ ਰਾਤ ਨੂੰ ਪੌਣੇ ਬਾਰਾਂ ਵਜੇ ਫੋਨ ਕੀਤਾ ਅਤੇ ਕਿਹਾ ਕਿ ਜੇ ਤੂੰ ਬਾਹਰ ਮਿਲਣ ਨਾ ਆਈ ਤਾਂ ਉਹ ਉਸ ਦੇ ਭਰਾ ਨੂੰ ਮਾਰ ਦੇਵੇਗਾ। ਉਸ ਨੇ ਕਿਹਾ ਕਿ ਉਹ ਡਰਦੀ ਮਾਰੀ ਬਾਹਰ ਆ ਗਈ ਅਤੇ ਦੋਸ਼ੀ ਨਾ ਮੋਟਰਸਾਈਕਲ ਤੇ ਬੈਠ ਕੇ ਇਕ ਖੇਤ ਵਾਲੀ ਮੋਟਰ ਤੇ ਚਲੀ ਗਈ। ਜਿੱਥੇ ਉਸ ਦੀ ਮਰਜ਼ੀ ਤੋਂ ਬਿਨਾਂ ਦੋਸ਼ੀ ਨੇ ਉਸ ਨਾਲ ਸਰੀਰਕ ਸੰਬੰਧ ਬਣਾਏ ਸਵੇਰੇ ਕਰੀਬ 3 ਵਜੇ ਦੋਸ਼ੀ ਮਨੀ ਸਿੰਘ ਉਸ ਨੂੰ ਘਰ ਦੇ ਬਾਹਰ ਛੱਡ ਗਿਆ। ਉਸ ਵਕਤ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਭਾਲ ਰਹੇ ਸਨ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਬਾਹਰ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸੀ ਕਿ ਦੋਸ਼ੀ ਨੇ ਉਸ ਨੂੰ ਭਰਾ ਨੂੰ ਮਾਰਨ ਦੀ ਗੱਲ ਕਹਿ ਕੇ ਉਸ ਦਾ ਬਲਾਤਕਾਰ ਕੀਤਾ ਹੈ। ਇਸ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾੲਿਅਾ। ਵੂਮੈਨ ਸੈੱਲ ਦੇ ਇੰਚਾਰਜ ਜਸਵਿੰਦਰ ਕੌਰ ਨੇ ਕਿਹਾ ਕਿ ਪੁਲਸ ਨੇ ਦੋਸ਼ੀ ਖ਼ਿਲਾਫ਼ ਡਰਾਅ ਧਮਕਾ ਕੇ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ ਦੇ ਦੋਸ਼ ਵਿਚ ਪਰਚਾ ਦਰਜ ਕਰ ਲਿਆ ਹੈ।
0 comments:
एक टिप्पणी भेजें