ਪਾਣੀ ਦੀ ਸੰਭਾਲ ਅਤੇ ਸਫ਼ਾਈ ਸਬੰਧੀ ਲਗਾਈ ਵਰਕਸ਼ਾਪ ਬਰਨਾਲਾ (ਕੇਸ਼ਵ ਵਰਦਾਨ ਪੁੰਜ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ (ਬਲਾਕ ਮਹਿਲ ਕਲਾਂ) ਜ਼ਿਲ੍ਹਾ ਬਰਨਾਲਾ ਵਿਖੇ ਜਗਜੀਤ ਸਿੰਘ ਬਲਾਕ ਕੁਆਰਡੀਨੇਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਹਿਲ ਕਲਾਂ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਕਰਨ ਸਬੰਧੀ ਇੱਕ ਵਰਕਸ਼ਾਪ ਲਗਾਈ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰੇ ਘਰਾਂ ਵਿਚ ਅਕਸਰ ਹੀ ਟੂਟੀਆਂ ਚਲਦੀਆਂ ਛੱਡ ਦਿੱਤੀਆਂ ਜਾਂਦੀਆਂ ਹਨ ਜਾਂ ਟੈਂਕੀਆਂ ਦਾ ਪਾਣੀ ਓਵਰਫਲੋ ਹੋ ਕੇ ਨਾਲੀਆਂ ਵਿੱਚ ਚਲਾ ਜਾਂਦਾ ਹੈ ਜੋ ਕਿ ਪਾਣੀ ਦੀ ਬਹੁਤ ਵੱਡੀ ਬਰਬਾਦੀ ਹੈ । ਉਨ੍ਹਾਂ ਸਕੂਲ ਅਤੇ ਘਰਾਂ ਵਿੱਚ ਬੱਚਿਆਂ ਨੂੰ ਟੂਟੀਆਂ ਬੰਦ ਕਰਨ ਲਈ ਕਿਹਾ। ਸਕੂਲ ਦੇ ਹੈੱਡ ਟੀਚਰ ਨਰਿੰਦਰ ਕੁਮਾਰ ਨੇ ਕਿਹਾ ਕਿ ਬਰੱਸ਼ ਕਰਦੇ ਸਮੇਂ, ਨਹਾਉਂਦੇ ਸਮੇਂ , ਭਾਂਡੇ ਸਾਫ ਕਰਦੇ ਸਮੇਂ, ਕੱਪੜੇ ਧੋਂਦੇ ਸਮੇਂ ਵੀ ਅਸੀਂ ਅਨਮੋਲ ਪਾਣੀ ਬਰਬਾਦ ਕਰ ਦਿੰਦੇ ਹਾਂ ਜੋ ਕਿ ਬਹੁਤ ਵੱਡਾ ਗੁਨਾਹ ਹੈ। ਸਾਨੂੰ ਪਾਣੀ ਦੀ ਵਰਤੋਂ ਸੰਜ਼ਮ ਨਾਲ ਕਰਨੀ ਚਾਹੀਦੀ ਹੈ ਅਤੇ ਸਫ਼ਾਈ ਵੱਲ ਵੀ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ । ਇਸ ਸਮੇਂ ਸਕੂਲ ਸਟਾਫ਼ ਵੱਲੋਂ ਹਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਵੀ ਹਾਜ਼ਰ ਸਨ
ਪਾਣੀ ਦੀ ਸੰਭਾਲ ਅਤੇ ਸਫ਼ਾਈ ਸਬੰਧੀ ਲਗਾਈ ਵਰਕਸ਼ਾਪ
- Title : ਪਾਣੀ ਦੀ ਸੰਭਾਲ ਅਤੇ ਸਫ਼ਾਈ ਸਬੰਧੀ ਲਗਾਈ ਵਰਕਸ਼ਾਪ
- Posted by :
- Date : मई 24, 2022
- Labels :
0 comments:
एक टिप्पणी भेजें