ਬਰਨਾਲਾ (ਡਾ ਰਾਕੇਸ਼ ਪੁੰਜ) ਜਿਲਾ ਮੀਡੀਆ ਇਨਚਾਰਜ ( ਆਪ ) ਬਲਵੰਤ ਸਿੰਘ ਸਿੱਧੂ ਨੇ ਸੰਭਾਲੀ ਆਪ ਦੀ ਜਿਲਾ ਇੰਚਾਰਜ ਦੀ ਜਿੰਮੇਵਾਰੀ, ਜਿਸਲੜੀ ਅਧੀਨ ਓਹ ਆਪ ਦੀਆ ਖਬਰਾਂ ਪਤਰਕਾਰਾਂ ਨੂੰ ਭੇਜ ਰਹੇ ਹਨ ,ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਚੰਗੇ ਕੰਮ ਲੋਕਾਂ ਤਕ ਪਹੁੰਚ ਰਹੇ ਹਨ ਇਸੇ ਲੜੀ ਅਧੀਨ ਓਹਨਾ ਵਲੋਂ ਭੇਜੀ ਗਈ ਅੱਜ ਦੀ ਖਬਰ ।
ਆਮ ਆਦਮੀ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਵਲੋ ਸਾਬਕਾ ਸੈਨਿਕ ਬਾਪੂ ਦਰਬਾਰਾ ਸਿੰਘ ਬੁੱਗਰ ਦਾ 101 ਵਾਂ ਜਨਮ ਦਿਨ ਮਨਾਇਆ ਗਿਆ । ਆਮ ਆਦਮੀ ਦੇ ਜਿਲ੍ਹਾ ਦਫਤਰ ਇੰਚਾਰਜ ਮਾਸਟਰ ਭੋਲਾ ਸਿੰਘ ਦੇ ਸਤਿਕਾਰ ਯੋਗ ਪਿਤਾ ਜੀ ਦਰਬਾਰਾ ਸਿੰਘ ਦੇ 101 ਜਨਮ ਦਿਨ ਮੌਕੇ ਸਨਮਾਨ ਚਿੰਨ ਦਿੰਦੇ ਹੋਏ ਸਾਬਕਾ ਸੈਨਿਕ ਵਿੰਗ ਦੇ ਸੂਬਾ ਸਕੱਤਰ ਸੂਬੇਦਾਰ ਮਹਿੰਦਰ ਸਿੰਘ ਸਿੱਧੂ , ਜਿਲਾ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਘੁੰਮਣ, ਸੂਬੇਦਾਰ ਦਰਸ਼ਨ ਸਿੰਘ ਚੁਹਾਣਕੇ,ਸੁਖਜੀਤ ਸਿੰਘ ਠੀਕਰੀਵਾਲਾ, ਵਿਸੇਸ਼ ਤੌਰ ਪਹੰਚੇ ਮੇਜਰ ਜਨਰਲ ਸਰਬਜੀਤ ਸਿੰਘ ਸ਼ੇਰਪੁਰ ਅਤੇ ਸਾਬਕਾ ਸੈਨਿਕ ਵਿੰਗ (ਆਪ) ਦੀ ਪੂਰੀ ਜਿਲਾ ਕਾਰਜਕਾਰਣੀ ਮੈਂਬਰਜ ਮੌਜੂਦ ਸਨ। ਸੂਬੇਦਾਰ ਸਿੱਧੂ ਸਾਹਿਬ ਨੇ ਬਾਪੂ ਜੀ ਦੇ ਜੀਵਨ ਤੇ ਚਾਨਣਾ ਪਾਉਦੇ ਦੱਸਿਆ ਕਿ ਬਾਪੂ ਜੀ 1943 ਵਿੱਚ ਪਟਿਆਲਾ ਰਿਆਸਤ ਦੀ ਫੌਜ ਵਿੱਚ ਭਰਤੀ ਹੋਏ ਸਨ ।1948 ਵਿੱਚ ਰਿਆਸਤੀ ਫੌਜ ਭਾਰਤੀ ਫੌਜ ਵਿੱਚ ਸ਼ਾਮਿਲ ਕਰ ਲਈ ਗਈ ਸੀ । ਨਵੰਬਰ 1953 ਵਿੱਚ ਫੌਜ ਦੀ ਯੂਨਿਟ ਖਤਮ ਹੋਣ ਕਰਕੇ ਦਰਬਾਰਾ ਸਿੰਘ ਜੀ ਨੂੰ ਪੈਨਸ਼ਨ ਦੇ ਕੇ ਰਿਟਾਇਰ ਕਰ ਦਿੱਤਾ ਸੀ ਇਹ ਜਾਣਕਾਰੀ ਜਿਲਾ ਮੀਡੀਆ ਇਨਚਾਰਜ ( ਆਪ ) ਬਲਵੰਤ ਸਿੰਘ ਸਿੱਧੂ ਨੇ ਸਾਝੀ ਕੀਤੀ
0 comments:
एक टिप्पणी भेजें