ਕਾਲੀ ਮਾਤਾ ਮੰਦਰ ਪਟਿਆਲਾ ਘਟਨਾ ਮਾਮਲੇ ਚ ਹਿੰਦੂ ਸੰਗਠਨਾਂ ਨੇ ਕੀਤਾ ਸ੍ਰੀ ਦੁਰਗਾ ਚਾਲੀਸਾ ਦਾ ਪਾਠ ( ਡਾ ਰਾਕੇਸ਼ ਪੁੰਜ /ਕੇਸ਼ਵ ਵਰਦਾਨ ਪੁੰਜ ) ਸ੍ਰੀ ਰਾਧਾ ਕ੍ਰਿਸ਼ਨ ਮੰਦਰ ਨੇੜੇ ਪੁਰਾਣੀ ਗਊਸ਼ਾਲਾ ਪੱਕਾ ਕਾਲਜ ਰੋਡ ਵਿਖੇ ਵੱਖ ਵੱਖ ਹਿੰਦੂ ਸੰਗਠਨਾਂ ਨੇ ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਵਿਖੇ ਬੀਤੇ ਦਿਨ ਹੋਈ ਘਟਨਾ ਨੂੰ ਲੈ ਕੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਗਰਗ ਟੱਲੇਵਾਲੀਆ ਅਤੇ ਵਪਾਰ ਮਹਾਂਸੰਘ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਲਲਿਤ ਮਹਾਜਨ ਦੀ ਅਗਵਾਈ ਚ ਦੁਰਗਾ ਚਾਲੀਸਾ ਦਾ ਪਾਠ ਕੀਤਾ ਗਿਆ। ਇਸ ਮੌਕੇ ਹਿੰਦੂ ਸੰਗਠਨਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਵੀ ਸ਼ਾਮਲ ਹੋਏ। ਇਸ ਉਪਰੰਤ ਬੋਲਦਿਆਂ ਉਕਤ ਆਗੂਆਂ ਨੇ ਕਿਹਾ ਕੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਕੇ ਪੰਜਾਬ ਅੰਦਰ ਤੁਰੰਤ ਹਿੰਦੂ ਮੰਦਰ ਐਕਟ ਬਣਾਇਆ ਜਾਵੇ । ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਮਾਮਲੇ ਵਿਚ ਨਾਜਾਇਜ਼ ਤੌਰ ਤੇ ਫੜੇ ਮਾਤਾ ਦੇ ਸ਼ਰਧਾਲੂਆਂ ਯਸ਼ਪਾਲ ਅਤੇ ਹੋਰਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਮੰਦਰ ਮਾਤਾ ਕਾਲੀ ਪਟਿਆਲਾ ਤੇ ਹਮਲਾ ਕਰਨ ਵਾਲਿਆਂ ਦੀ ਵੀਡੀਓ ਸਕਰੀਨਿੰਗ ਕਰ ਕੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਇਸ ਮੌਕੇ ਰਾਮ ਲਾਲ ਬਦਰਾ ਭੁਵਨੇਸ਼ਵਰ ਕੁਮਾਰ ਮਨੀਸ਼ ਅਗਰਵਾਲ ਸ਼ਾਮ ਸੁੰਦਰ ਗੁਪਤਾ ਕਰਤਾਰ ਚੰਦ ਗਰਗ , ਸ਼ਸ਼ੀ ਭੂਸ਼ਨ , ਮਨੀਸ਼ ਜਿੰਦਲ , ਨਰੈਣ ਬਦਰਾ, ਰਾਜ ਕੁਮਾਰ ਬਾਂਸਲ , ਲੱਕੀ ਜੈਨ , ਊਸ਼ਾ ਰਾਣੀ ,ਰਜਨੀ ਗੋਇਲ , ਅਚਾਰੀਆ ਸਿਰੀ ਨਿਵਾਸ, ਕ੍ਰਿਸ਼ਨ ਕਾਂਤ ਸ਼ਾਸਤਰੀ , ਹਰਵਿੰਦਰ ਸ਼ਰਮਾ ਆਦਿ ਸ਼ਾਮਲ ਸਨ
ਕਾਲੀ ਮਾਤਾ ਮੰਦਰ ਪਟਿਆਲਾ ਘਟਨਾ ਮਾਮਲੇ ਚ ਹਿੰਦੂ ਸੰਗਠਨਾਂ ਨੇ ਕੀਤਾ ਸ੍ਰੀ ਦੁਰਗਾ ਚਾਲੀਸਾ ਦਾ ਪਾਠ
- Title : ਕਾਲੀ ਮਾਤਾ ਮੰਦਰ ਪਟਿਆਲਾ ਘਟਨਾ ਮਾਮਲੇ ਚ ਹਿੰਦੂ ਸੰਗਠਨਾਂ ਨੇ ਕੀਤਾ ਸ੍ਰੀ ਦੁਰਗਾ ਚਾਲੀਸਾ ਦਾ ਪਾਠ
- Posted by :
- Date : मई 14, 2022
- Labels :
0 comments:
एक टिप्पणी भेजें