ਬਰਨਾਲਾ ਰੋਡ ਤੇ ਇਕੋ ਦੁਕਾਨ ਵਿਚ ਚੋਰਾਂ ਨੇ ਦੂਜੀ ਵਾਰ ਚੋਰੀ ਕੀਤੀ
ਭਦੌੜ (ਕੇਸ਼ਵ ਵਰਦਾਨ ਪੁੰਜ)- ਕਸਬਾ ਭਦੌੜ ਅੰਦਰ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਘਾਟ ਹੋਣ ਦਾ ਚੋਰ ਨਜ਼ਾਇਜ ਫਾਇਦਾ ਉਠਾ ਰਹੇ ਹਨ। ਜਿਸ ਕਾਰਨ ਸ਼ਹਿਰ ਅੰਦਰ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਚੋਰਾਂ ਨੂੰ ਪੁਲਿਸ ਦਾ ਭੋਰਾ ਵੀ ਡਰ ਭੈਅ ਨਹੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਬਰਨਾਲਾ ਰੋਡ ਤੇ ਬਿਜਲੀ ਘਰ ਦੇ ਸਾਹਮਣੇ ਜੈ ਦੁਰਗਾ ਏਜੰਸੀ ਭਦੌੜ ਦੇ ਗੁਦਾਮ ਅੰਦਰ ਚੋਰਾਂ ਨੇ ਜਿੰਦਰੇ ਤੋੜ ਕੇ ਕੰਪਿਊਟਰ, ਐਲ, ਸੀ. ਡੀ, ਪਿ੍ਰੰਟਿਰ ਅਤੇ ਬਿਜਲੀ ਵਾਲਾ ਚੁਲਾ ਚੋਰ ਚੋਰੀ ਕਰ ਕੇ ਲੈ ਗਏ ਹਨ। ਨੀਲ ਕਮਲ ਨੇ ਦੱਸਿਆ ਕਿ 15 ਦਿਨ ਪਹਿਲਾਂ ਵੀ ਸਾਡੇ ਗੁਦਾਮ ਵਿਚੋਂ ਚੋਰ ਬੈਟਰਾ, ਇੰਨਵੈਟਰ, ਬਿਜਲੀ ਵਾਲ ਚੁਲਾ ਅਤੇ ਖਾਣ ਪੀਣ ਦਾ ਸਮਾਨ ਚੋਰ ਲੈ ਗਏ ਸਨ। ਨੀਲ ਕਮਲ ਨੇ ਦੱਸਿਆ ਕਿ ਦੋਵਾਂ ਵਾਰੀ ਹੋਈਆਂ ਚੋਰੀਆਂ ਵਿਚ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਨੀਲ ਕਮਲ ਨੇ ਸਹਿਰ ਦੇ ਪਤਵੰਤ ਵਿਅਕਤੀਆਂ ਨੂੰ ਨਾਲ ਲੈਕੇ ਥਾਣੇ ਰਿਪੋਟ ਦਰਜ਼ ਕਰਵਾ ਦਿੱਤੀ ਹੈ। ਪੁਲਿਸ ਨੇ ਇਕ ਵਾਰ ਜਾਕੇ ਮੌਕਾ ਦੇਖ ਲਿਆ ਹੈ। ਚੋਰਾਂ ਤੋਂ ਪੀੜਤ ਨੀਲ ਕਮਲ ਨੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮਿਲ ਕੇ ਚੋਰਾਂ ਨੂੰ ਕਾਬੂ ਕਰਨ ਸਬੰਧੀ ਗੁਹਾਰ ਲਾਈ ਹੈ ਵਿਧਾਇਕ ਨੇ ਫੋਨ ਤੇ ਪੁਲਿਸ ਨੂੰ ਚੋਰੀ ਦੀਆਂ ਵਾਰਦਾਤਾਂ ਸਬੰਧੀ ਸਖਤੀ ਵਰਤਨ ਲਈ ਕਿਹਾ। ਪੁਲਿਸ ਨੇ ਨੀਲ ਕਮਲ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
0 comments:
एक टिप्पणी भेजें