27ਮਈ, ਬਰਨਾਲਾ (ਕੇਸ਼ਵ ਵਰਦਾਨ ਪੁੰਜ )
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਰਨਾਲਾ ਸਰਬਜੀਤ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਹੈੱਡ ਟੀਚਰ ਨਰਿੰਦਰ ਕੁਮਾਰ ਗੋਇਲ ਦੀ ਅਗਵਾਈ ਚ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ (ਬਲਾਕ ਮਹਿਲ ਕਲਾਂ) ਵਿਖੇ ਪ੍ਰੀ- ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਵਾਂ ਦੀ ਵਰਕਸ਼ਾਪ ਦਾ ਬਹੁਤ ਹੀ ਸਫਲ ਆਯੋਜਨ ਕੀਤਾ ਗਿਆ। ਸਕੂਲ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਪ੍ਰੀ- ਪ੍ਰਾਇਮਰੀ ਅਧਿਆਪਕ ਹਰਜਿੰਦਰ ਸਿੰਘ ਦੁਆਰਾ ਹੱਥੀਂ ਤਿਆਰ ਕੀਤੀ ਜਾਂਦੀ ਟੀ ਐੱਲ ਐੱਮ ਬਾਰੇ ਮਾਤਾਵਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਹ ਵਰਕਸ਼ਾਪ ਲਗਪਗ ਦੋ ਘੰਟੇ ਚੱਲੀ ਅਤੇ ਸਭਨਾਂ ਲਈ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 29 ਮਾਵਾਂ ਨੇ ਹਿੱਸਾ ਲਿਆ ਅਤੇ ਖੇਡਾਂ ਦਾ ਵੀ ਆਨੰਦ ਮਾਣਿਆ। ਬਾਲਟੀ ਵਿੱਚ ਬਾਲ ਪਾਉਣ ਮੁਕਾਬਲੇ ਵਿੱਚ ਅਮਨਦੀਪ ਕੌਰ ਪਹਿਲੇ ਨੰਬਰ ਤੇ, ਚਮਚਾ ਗੇਮ ਵਿੱਚ ਦਲਵਿੰਦਰ ਕੌਰ ਪਹਿਲੇ ਨੰਬਰ ਤੇ, ਗਾਣਾ ਪਲੇਅ ਵਿੱਚ ਅਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਅਤੇ ਰਿੰਗ ਗੇਮ ਵਿਚ ਅਮਨਦੀਪ ਕੌਰ ਪਤਨੀ ਗੁਰਸੇਵਕ ਸਿੰਘ ਪਹਿਲੇ ਨੰਬਰ ਤੇ ਰਹੇ। ਇਸ ਮੌਕੇ ਅਜੀਤ ਕੌਰ, ਸਤਨਾਮ ਸਿੰਘ, ਸੰਦੀਪ ਕੌਰ, ਨਵਜੋਤ ਕੌਰ ਆਦਿ ਨੇ ਇਨਾਮ ਵੰਡ ਕੇ ਮਾਵਾਂ ਨੂੰ ਉਤਸ਼ਾਹਿਤ ਕੀਤਾ। ਇਸ ਦੌਰਾਨ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ। ਅੰਤ ਚ ਸਕੂਲ ਮੁਖੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

0 comments:
एक टिप्पणी भेजें