ਨਿਯਮਾਂ ਨੂੰ ਛਿੱਕੇ ਟੰਗ ਬਣਾਏ ਸੈਕਟਰੀ ਨੇ ਕਲੱਬ ਨੂੰ ਪਾਇਆ'ਬਿਪਤਾ' ਚ www.bbcindianews.com
ਕਲੱਬ 'ਚ' ਕੂੜੇ ਦੇ ਢੇਰ ਲੱਗਣੇ ਸ਼ੁਰੂ
ਕੇਸ਼ਵ ਵਰਦਾਨ ਪੁੰਜ - (ਬਰਨਾਲਾ)ਆਮ ਆਦਮੀ ਪਾਰਟੀ ਵਲੋਂ ਬਰਨਾਲਾ ਕਲੱਬ ਦੇ ਕੁਝ ਦਿਨ ਪਹਿਲਾਂ ਨਿਯਮਾਂ ਨੂੰ ਕਥਿਤ ਛਿੱਕੇ ਟੰਗ ਕੇ ਬਣਾਏ ਸੈਕਟਰੀ ਵਲੋਂ ਕਲੱਬ ਨੂੰ ਨਵੀਂ ਬਿਪਤਾ ਚ ਪਾ ਦਿੱਤਾ ਹੈ,ਜਿਸ ਦੀ ਬਦੌਲਤ ਕਲੱਬ ਅੰਦਰ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਅਤੇ ਕੁੱਝ ਹੋਰ ਕੌਂਸਲਰ ਦਿਨ ਸਮੇਂ ਮੀਟਿੰਗ ਆਦਿ ਲਈ ਬਰਨਾਲਾ ਕਲੱਬ ਵਿਖੇ ਗਏ ਤਾਂ ਕਲੱਬ ਦੇ ਸੈਕਟਰੀ ਵਲੋਂ ਕਲੱਬ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦਿਆਂ ਕਲੱਬ ਅੰਦਰ ਦਾਖ਼ਲ ਹੋਏ ਕਲੱਬ ਦੇ ਗੈਰ-ਮੈਂਬਰ ਕੌਂਸਲਰਾਂ ਦੀ ਦਾਖਲਾ ਪਰਚੀ ਕੱਟਣ ਦੇ ਹੁਕਮ ਜਾਰੀ ਕਰਨ ਤੇ ਕਲੱਬ ਦੇ ਅਧਿਕਾਰੀਆਂ ਵਲੋਂ ਕਲੱਬ ਦੇ ਗੈਰਮੈਂਬਰ ਕੌਂਸਲਰਾਂ ਤੋਂ 50 ਰੁਪਏ ਪ੍ਰਤੀ ਵਿਅਕਤੀ ਪਰਚੀ ਵਸੂਲ ਕਰ ਲਈ। ਸੈਕਟਰੀ ਸਾਬ੍ਹ ਦੇ ਕਥਿਤ ਹੁਕਮਾਂ ਤੇ ਹੋਈ ਇਸ ਕਾਰਵਾਈ ਤੋਂ ਬਾਅਦ ਨਗਰ ਕੌਂਸਲ ਵਲੋਂ ਬਰਨਾਲਾ ਕਲੱਬ ਦਾ ਕੂੜਾ ਚੱਕਣਾ ਬੰਦ ਕਰ ਦਿੱਤਾ ਗਿਆ।ਦੱਸਣਾ ਬਣਦਾ ਹੈ ਸ਼ਹਿਰ ਅੰਦਰ ਵਪਾਰਕ ਅਦਾਰਿਆਂ ਦਾ ਕੂੜਾ ਚੱਕਣਾ ਨਗਰ ਕੌਂਸਲ ਦੇ ਅਧੀਨ ਨਹੀਂ ਆਉਂਦਾ।ਪਰ ਆਪਸੀ ਭਾਈਵਾਲਤਾ ਦੇ ਤੌਰ ਤੇ ਨਗਰ ਕੌਂਸਲ ਵਲੋਂ ਲਗਾਤਾਰ ਬਰਨਾਲਾ ਕਲੱਬ ਦਾ ਕੂੜਾ ਚੱਕਿਆ ਜਾ ਰਿਹਾ ਸੀ।ਪਰ ਸੈਕਟਰੀ ਸਾਹਿਬ ਵਲੋਂ ਕਥਿਤ ਸਿਆਸੀ ਰੰਜ਼ਿਸ਼ ਤਹਿਤ ਕੌਂਸਲਰਾਂ ਦੀ ਤੌਹੀਨ ਕਰਨ ਲਈ ਚਾੜੇ ਹੁਕਮਾਂ ਨੇ ਬਰਨਾਲਾ ਕਲੱਬ ਨੂੰ ਵੱਡੇ ਸੰਕਟ ਵਿੱਚ ਪਾ ਦਿੱਤਾ ਹੈ।ਇਹ ਵੀ ਪਤਾ ਲੱਗਾ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਕਲੱਬ ਅੰਦਰ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਜਿਸ ਦੀ ਬਦੌਲਤ ਆਉਣ ਵਾਲੇ ਦਿਨਾਂ ਅੰਦਰ ਅਮੀਰਾਂ ਦੀ ਸੰਸਥਾ ਬਰਨਾਲਾ ਕਲੱਬ ਅੰਦਰ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਅਤੇ ਸ਼ਾਮ ਸਮੇਂ ਖੜਕਦੇ ਜਾਮ ਤੋਂ ਆਉਂਦੀਆਂ ਖੁਸ਼ਬੂਆਂ ਦੀ ਥਾਂ ਕਲੱਬ ਅੰਦਰ ਬਦਬੂ ਫੈਲਣ ਦੀ ਸੰਭਾਵਨਾ ਬਣਨੀ ਸ਼ੁਰੂ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਕਲੱਬ ਅੰਦਰ ਜਿੱਥੇ ਸ਼ਹਿਰ ਦੇ ਬਹੁਤ ਸਾਰੇ ਰਸੂਖਦਾਰ ਲੋਕਾਂ ਦਾ ਆਉਣ-ਜਾਣ ਰਹਿੰਦਾ ਹੈ,ਉੱਥੇ ਹੀ ਕਲੱਬ ਦੇ ਕਥਿਤ ਗੈਰਮੈਂਬਰ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਦਾ ਵੀ ਆਉਣ-ਜਾਣ ਰਹਿੰਦਾ ਹੈ।ਪਰ ਕਿਸੇ ਦੀ ਵੀ ਦਾਖਲਾ ਪਰਚੀ ਨਹੀਂ ਕੱਟੀ ਗਈ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਪ੍ਰੋਟੋਕਾਲ ਅਨੁਸਾਰ ਪਹਿਲਾਂ ਦੀ ਤਰ੍ਹਾਂ ਕਲੱਬ ਦੀ ਐਗਜੈਕਟਿਵ ਕਮੇਟੀ ਵਲੋਂ ਸੈਕਟਰੀ ਦੀ ਕੀਤੀ ਜਾਂਦੀ ਚੋਣ ਦੀ ਬਿਜਾਏ ਆਮ ਆਦਮੀ ਪਾਰਟੀ ਵਲੋਂ ਆਪਣੇ ਬਦਲਾਅ ਦੇ ਨਾਅਰੇ ਤਹਿਤ ਪ੍ਰੋਟੋਕਾਲ ਨੂੰ ਪਾਸੇ ਰੱਖ ਸਿੱਧਾ ਡੀ ਸੀ ਬਰਨਾਲਾ ਵੱਲੋਂ ਕਲੱਬ ਨੂੰ ਹੁਕਮ ਜਾਰੀ ਕਰਕੇ ਸੈਕਟਰੀ ਤਾਇਨਾਤ ਕਰ ਦਿੱਤਾ ਹੈ ਅਤੇ ਸੈਕਟਰੀ ਵਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕਲੱਬ ਦੀ ਨਵੀਂ ਐਗਜੈਕਟਿਵ ਚੁਣ ਕੇ ਕਲੱਬ ਦੇ ਬੋਰਡ ਤੇ ਚਿਪਕਾ ਦਿੱਤੀ ਸੀ। ਪਰ ਸੈਕਟਰੀ ਸਾਬ੍ਹ ਦੀ ਨਿਯੁਕਤੀ ਦੀ ਫਾਇਲ ਅਜੇ ਤੱਕ ਬਰਨਾਲਾ ਕਲੱਬ ਨਹੀਂ ਪਹੁੰਚੀ ਅਤੇ ਇਹ ਫਾਇਲ ਡੀ ਸੀ ਬਰਨਾਲਾ ਦੇ ਦਫ਼ਤਰ ਹੀ ਪਈ ਹੀ ਦੱਸੀ ਜਾ ਰਹੀ ਹੈ ।ਇਹ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਕਾਹਲੀ ਵਿੱਚ ਜਾਰੀ ਕੀਤੀ ਸੂਚੀ ਨੂੰ ਬੋਰਡ ਤੋਂ ਹਟਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਸ ਸੂਚੀ ਵਿੱਚ ਕੁੱਝ ਬਦਲਾਅ ਹੋਣ ਦੇ ਚਰਚੇ ਵੀ ਛਿੜੇ ਹੋਏ ਹਨ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਸੈਕਟਰੀ ਸਾਬ੍ਹ ਵਲੋਂ ਨਗਰ ਕੌਂਸਲ ਪ੍ਰਧਾਨ ਨਾਲ ਸੈਟਿੰਗ ਕਰਨ ਦੀਆਂ ਕੋਸ਼ਿਸਾਂ ਵਿੱਢੀਆਂ ਹਨ।ਪਰ ਦੂਜੇ ਪਾਸੇ ਨਗਰ ਕੌਂਸਲ ਵਲੋਂ ਬਰਨਾਲਾ ਕਲੱਬ ਵਿੱਚ ਵਰਤੀਆਂ ਕਥਿਤ ਬੇ-ਨਿਯਮੀਆਂ ਦੀ ਪੜਤਾਲ ਕਰਨ ਦਾ ਵੀ ਬੀੜਾ ਚੁੱਕਿਆ ਜਾ ਰਿਹਾ।
ਕੀ ਕਹਿੰਦੇ ਨੇ ਕੌਂਸਲਰ:-
ਇਸ ਬਾਰੇ ਗੱਲਬਾਤ ਕਰਨ ਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਅਤੇ ਕਲੱਬ ਦੇ ਮੈਂਬਰ ਨੀਰਜ ਜਿੰਦਲ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਰਨਾਲਾ ਕਲੱਬ ਇੱਕ ਵਪਾਰਿਕ ਸੰਸਥਾ ਹੈ,ਇਸ ਨੂੰ ਆਪਣੇ ਕੂੜਾ ਚੱਕਣ ਦਾ ਬਿਲ ਦੇਣਾ ਚਾਹੀਦਾ ਹੈ ਜਾਂ ਫਿਰ ਆਪਣੇ ਕੂੜਾ ਚੱਕਣ ਦਾ ਪ੍ਰਬੰਧ ਖੁਦ ਕਰਨਾ ਚਾਹੀਦਾ ਹੈ। ਨੀਰਜ ਜਿੰਦਲ ਦੇ ਮਾਤਾ ਵੀ ਨਗਰ ਕੌਂਸਲ ਦੇ ਮੌਜੂਦਾ ਕੌਂਸਲਰ ਹਨ।
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ:-
ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾ ਨਾਲ ਸੰਪਰਕ ਨਾ ਹੋ ਸਕਿਆ।
ਕੀ ਕਹਿੰਦੇ ਨੇ ਕਲੱਬ ਦੇ ਸੈਕਟਰੀ-:
ਜਦੋਂ ਇਸ ਸੰਬੰਧੀ ਕਲੱਬ ਦੇ ਸੈਕਟਰੀ ਡਾ: ਰਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਨਵੀਂ ਚੁਣੀ ਐਗਜੈਕਟਿਵ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਕਲੱਬ ਅੰਦਰ ਦਾਖ਼ਲ ਹੋਣ ਵਾਲੇ ਹਰ ਗੈਰਮੈਂਬਰ ਦੀ ਦਾਖਲਾ ਪਰਚੀ ਕੱਟੀ ਜਾਵੇਗੀ। ਕਲੱਬ ਦੇ ਕੂੜੇ ਬਾਰੇ ਉਹਨਾ ਕਿਹਾ ਕਿ ਇਸ ਦੇ ਹੱਲ ਬਾਰੇ ਉਹ ਵਿਚਾਰ ਕਰ ਰਹੇ ਹਨ।
0 comments:
एक टिप्पणी भेजें