@bbcindia
ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਪੈਦਾ ਵਿਵਾਦ ਤੋਂ ਬਾਅਦ ਡੀਐਸਪੀ ਦਫਤਰ ਅੱਗੇ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ, ਐਸ.ਪੀ (ਡੀ) ਵੱਲੋਂ ਭਰੋਸਾ ਮਿਲਣ ਉਪਰੰਤ ਧਰਨਾ ਸਮਾਪਤ
ਵਿਸੇਸ਼ ਰਿਪੋਰਟ /ਕੇਸ਼ਵ ਵਰਦਾਨ ਪੁੰਜ
ਧੂਰੀ, 14 ਮਈ,2022 ਪਿੰਡ ਹੇੜੀਕੇ ਦੀ ਰਿਜਰਵ ਕੋਟੇ ਦੀ ਪੰਚਾਇਤੀ ਜਮੀਨ ਨੂੰ ਲੈ ਕੇ ਦੋਵੇਂ ਧਿਰਾਂ ਦਰਮਿਆਨ ਪੈਦਾ ਹੋਏ ਵਿਵਾਦ ਤਂ ਬਾਅਦ ਲੰਘੇ ਦਿਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀ.ਐਸ.ਪੀ ਧੂਰੀ ਦਫਤਰ ਅੱਗੇ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਵੱਖ-ਵੱਖ ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਹੇੜੀਕੇ ਦੀ ਪੰਚਾਇਤ ਵੱਲੋਂ ਜਾਨ-ਬੁੱਝ ਕੇ ਪੰਚਾਇਤੀ ਜਮੀਨ ਦੀ ਬੋਲੀ ਰੁਕਵਾਉਣ ਲਈ ਅੜਚਣਾਂ ਲਗਾਈਆਂ ਜਾ ਰਹੀਆਂ ਹਨ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਡੰਮੀ ਬੋਲੀ ਕਰਵਾ ਕੇ ਇਸ ਜਮੀਨ ਦਾ ਲਾਹਾ ਪਿੰਡ ਦੀ ਸਰਪੰਚਨੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪਿੰਡ ਅੰਦਰ ਪਹਿਲਾਂ ਵੀ ਐਸ.ਸੀ ਵਰਗ ਦੇ ਕੋਟੇ ਦੀ ਜਮੀਨ ਉਪਰ ਨਾਜਾਇਜ ਕੀਤਾ ਗਿਆ ਹੈ ਅਤੇ ਸਾਡੀ ਜਥੇਬੰਦੀ ਐਸ.ਸੀ ਵਰਗ ਦੀ ਰਿਜਰਵ ਕੋਟੇ ਦੀ ਜਮੀਨ ਨੂੰ ਛੁਡਵਾ ਕੇ ਰਹੇਗੀ। ਉਨਾਂ ਕਿਹਾ ਕਿ ਸਾਡੇ ਉਪਰ ਦਬਾਅ ਬਨਾਉਣ ਲਈ ਪੁਲਸ ਵੱਲੋਂ ਸਾਡੇ ਉਪਰ ਝੂਠਾ ਮੁਕੱਦਮਾ ਦਰਜ਼ ਕੀਤਾ ਗਿਆ ਹੈ , ਜਦੋਂ ਕਿ ਮਜਦੂਰਾਂ ਦੀਆਂ ਔਰਤਾਂ ਨਾਲ ਦੂਜੀ ਧਿਰ ਵੱਲੋਂ ਕੀਤੀ ਗਈ ਕੁੱਟਮਾਰ ਤੇ ਗਾਲੀ-ਗਲੌਚ ਬਾਰੇ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਸਗੋਂ ਅਸੀਂ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਾਂ। ਸ਼ਾਮ ਤੱਕ ਚੱਲੇ ਇਸ ਧਰਨੇ ਦੌਰਾਨ ਐਸ.ਪੀ (ਡੀ) ਪਲਵਿੰਦਰ ਸਿੰਘ ਚੀਮਾ ਵੱਲੋਂ ਨਿਰਪੱਖ ਤਰੀਕੇ ਨਾਲ ਬੋਲੀ ਕਰਵਾਉਣ ਅਤੇ ਦਰਜ਼ ਕੀਤੇ ਮੁਕੱਦਮੇ ਸੰਬੰਧੀ ਪੜਤਾਲ ਕਰਵਾਉਣ 'ਤੇ ਹਰ ਹਾਲਾਤ ਵਿਚ ਇਨਸਾਫ ਦਿਵਾਉਣ ਦਾ ਭਰੋਸਾ ਮਿਲਣ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਦੌਰਾਨ ਪਰਮਜੀਤ ਕੌਰ ਲੌਂਗੋਵਾਲ, ਜਸਵੰਤ ਸਿੰਘ ਖੇੜੀ, ਸਿੰਦਰ ਹੇੜੀਕੇ, ਸ਼ਿੰਗਾਰਾ ਹੇੜੀਕੇ ਸਮੇਤ ਵੱਖ-ਵੱਖ ਪਿੰਡਾਂ ਦੇ ਆਗੂ ਹਾਜ਼ਰ ਸਨ।
0 comments:
एक टिप्पणी भेजें