ਤਿੰਨ ਸਿਹਤ ਸੰਸਥਾਵਾਂ ਨੂੰ ਪਹਿਲਾ ਸਥਾਨ ਅਤੇ ਇਨਾਮੀ ਰਾਸ਼ੀ
ਸਿਹਤ ਵਿਭਾਗ ਬਰਨਾਲਾ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਤੇ ਹਸਪਤਾਲਾਂ ਦੀ ਸਾਫ਼ ਸਫਾਈ ਵਿੱਚ ਅੱਗੇ ਵੱਲ ਕਦਮ ਵਧਾਉਂਦਾ ਜਾ ਰਿਹਾ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਦੀ ਯੋਗ ਅਗਵਾਈ ਤਹਿਤ ਸਾਲ 2021-22 ਦੇ ਹੋਏ ਕਾਇਆਕਲਪ ਮੁਕਾਬਲਿਆਂ ਵਿੱਚ ਜਿਲਾ ਹਸਪਤਾਲ ਪੱਧਰ ਅਤੇ ਇਕੋ ਫਰੈਂਡਲੀ ਕੈਟਾਗਰੀ ਵਿੱਚ ਸਿਵਲ ਹਸਪਤਾਲ ਬਰਨਾਲਾ ਪਹਿਲੇ ਨੰਬਰ ਸਮੇਤ ਸੱਠ ਲੱਖ ਇਨਾਮ ਰਾਸ਼ੀ , ਸੀ.ਐਚ.ਸੀ. ਪੱਧਰ ਇਕੋ ਫਰੈਂਡਲੀ ਕੈਟਾਗਰੀ ਹਸਪਤਾਲਾਂ ਵਿੱਚ ਚੰਨਣਵਾਲ ਪਹਿਲੇ ਨੰਬਰ ਸਮੇਤ ਦਸ ਲੱਖ ਇਨਾਮੀ ਰਾਸ਼ੀ ਪ੍ਰਾਪਤ ਹੋਈ ਹੈ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕਾਇਕਲਪ ਦੀਆਂ ਹੋਰ ਵੱਖ ਵੱਖ ਕੈਟਾਗਰੀ ਦੇ ਮੁਕਾਬਲਿਆਂ ਵਿੱਚ ਸਿਹਤ ਵਿਭਾਗ ਬਰਨਾਲਾ ਦੀ ਵੱਖ ਵੱਖ ਸਿਹਤ ਸੰਸਥਾਵਾਂ ਸੀ.ਐਚ.ਸੀ. ਚੰਨਣਵਾਲ ਤੀਸਰੇ ਨੰਬਰ ਸਮੇਤ ਇੱਕ ਲੱਖ ਇਨਾਮੀ ਰਾਸ਼ੀ ,ਸਬ ਡਵਿਜਨ ਹਸਪਤਾਲ ਤਪਾ ਛੇਵੇਂ ਨੰਬਰ ਸਮੇਤ ਇਕ ਲੱਖ ਇਨਾਮੀ ਰਾਸ਼ੀ ,ਸੀ.ਐਚ.ਸੀ. ਧਨੌਲਾ ਬਾਰਵੇਂ ਨੰਬਰ ਸਮੇਤ ਇੱਕ ਲੱਖ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ ਹੈ।
ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਦੇ ਇਸ ਪ੍ਰਾਪਤੀ ਦਾ ਵਿਸ਼ੇਸ਼ ਸ਼ਤੀਰ ਤੇ ਇਸ ਪ੍ਰੋਗਰਾਮ ਦੇ ਨੋਡਲ ਅਫਸਰ ਡਾ ਗੁਰਮਿੰਦਰ ਕੌਰ ਔਜਲਾ ,ਡਾ ਜੋਤੀ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਡਾ ਭਵਨਜੋਤ ਸਿੰਘ ਏ.ਐਚ.ਏ. ਬਰਨਾਲਾ, ਸਮੂਹ ਸੀਨੀਅਰ ਮੈਡੀਕਲ ਅਫਸਰ , ਸਮੂਹ ਡਾਕਟਰ ਤੇ ਅਧਿਕਾਰੀ ਕਰਮਾਚਾਰੀ ਦੀ ਮਿਹਨਤ ਤੇ ਲਗਨ ਨੂੰ ਜਾਂਦਾ ਹੈ , ਜਿਨ੍ਹਾਂ ਦੇ ਇਕੱਠੇ ਟੀਮ ਵਰਕ ਤੇ ਕੰਮ ਨਾਲ ਸਿਹਤ ਵਿਭਾਗ ਬਰਨਾਲਾ ਨੂੰ ਇਹ ਮਾਨ ਸਨਮਾਨ ਪ੍ਰਾਪਤ ਹੋਇਆ ਹੈ।
0 comments:
एक टिप्पणी भेजें