ਵਿਸ਼ਵ ਵਾਤਾਵਰਨ ਦਿਵਸ 'ਤੇ ਵਿਨੋਦ ਗੁਪਤਾ, ਜਤਿੰਦਰ ਕਾਲੜਾ ਅਤੇ ਹੋਰ ਭਾਜਪਾ ਆਗੂਆਂ ਨੇ ਵਾਤਾਵਰਨ ਦਿਵਸ ਮਨਾਉਣ ਲਈ ਪੌਦੇ ਲਗਾਏ
ਅੱਜ ਸਥਾਨਕ ਪਟਿਆਲਾ ਗੇਟ, ਸੰਗਰੂਰ ਦੇ ਪਾਰਕ ਵਿਚ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ.ਪਿਛਲੇ ਸਾਲ ਕੁਛ ਬੂਟੇ ਲਗਾਏ ਸਨ ,ਉਹ ਵੱਧ -ਫੁੱਲ ਕੇ ਕਾਫੀ ਵੱਡੇ ਹੋ ਚੁਕੇ ਹਨ .ਅੱਜ ਬੂਟੇ ਲਗਾਏ ਤੇ ਕਾਲੋਨੀ ਵਾਸੀਆ ਨੇ ਇਹਨਾ ਦੀ ਸਾਂਭ ਸੰਭਾਲ ਦਾ ਜਿਮਾ ਲਿਆ.
ਇਸ ਸਮਾਗਮ ਵਿਚ ਵਿਨੋਦ ਗੁਪਤਾ, ਜਤਿੰਦਰ ਕਾਲੜਾ ਅਤੇ ਹੋਰ ਭਾਜਪਾ ਆਗੂਆਂ ਵਲੋਂ ਬੂਟੇ ਲਗਾਏ .ਇਸ ਸਮਾਗਮ ਦੌਰਾਨ ਵਿਨੋਦ ਗੁਪਤਾ,ਬੀ.ਜੇ.ਪੀ ਇੰਚਾਰਜ ਜਿਲ੍ਹਾ ਬਠਿੰਡਾ ਨੇ ਕਿਹਾ ਕਿ ਰੁੱਖ ਸਾਨੂ ਜੀਵਨ ਦੇਂਦੇ ਹਨ ,ਵਾਤਾਵਰਨ ਦੀ ਰੱਖਿਆ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ,ਇਸ ਲਾਇ ਸਾਨੂ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਨੇ ਚਾਹੀਦੇ ਹਨ .ਓਹਨਾ ਕਿਹਾ ਕਿ ਵਿਕਾਸ ਦੀ ਦੌੜ ਅੰਦਰ ਮਨੁੱਖ ਵਾਤਾਵਰਨ ਦਾ ਨੁਕਸਾਨ ਕਰ ਰਿਹਾ ਹੈ ,ਜਿਸ ਕਾਰਨ ਵਿਕਾਸ ਸਾਡੇ ਲਾਇ ਵਿਨਾਸ਼ ਦਾ ਕਾਰਨ ਬਣ ਰਿਹਾ ਹੈ .ਅਸੀ ਰੁੱਖ ਲਗਾ ਕੇ ਧਰਤੀ ਮਾਂ ਦੇ ਵਿਨਾਸ਼ ਨੂੰ ਰੋਕ ਸਕਦੇ ਹਾਂ.ਇਸ ਮੌਕੇ ਤੇ ਜਤਿੰਦਰ ਕਾਲੜਾ ਸਟੇਟ ਕੋਆਰਡੀਨੇਟਰ ਭਾਜਪਾ ਸੈੱਲ ਪੰਜਾਬ ਧੀਰਜ ਗੋਇਲ, ਰਣਜੀਤ ਸਿੰਘ ਬੱਬੀ, ਗੁਰਪਰੀਤ ਸਿੰਘ ਰਿਸ਼ੂ, ਸਾਗਰ ਕੁਮਾਰ, ਸ਼ੁਭਮ ਕੁਮਾਰ ਨੇ ਵਾਤਾਵਰਨ ਦਿਵਸ ਵਿੱਚ ਹਿੱਸਾ ਲਿਆ .
0 comments:
एक टिप्पणी भेजें