ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਰਨੋਂ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸਤ ਰਿਹਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਜੁਲਾਈ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਰਨੋਂ ਦਸਵੀਂ ਜਮਾਤ ਦਾ ਨਤੀਜਾ ਸੋ ਫ਼ੀਸਦੀ ਰਿਹਾ l ਦਸਵੀਂ ਜਮਾਤ ਵਿੱਚੋਂ ਹਰਸ਼ ਮਿੱਤਲ ਨੇ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਲਈ ਗਈ ਪ੍ਰੀਖਿਆ ਵਿੱਚੋਂ 14ਵਾਂ ਸਥਾਨ ਹਾਸਿਲ ਕੀਤਾ l ਸਕੂਲ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਹਰਸ਼ ਮਿੱਤਲ ਪੁੱਤਰ ਸ੍ਰੀ ਰਾਮ ਬਿਲਾਸ ਨੇ 650 ਵਿੱਚੋਂ 630 ਅੰਕ ਪ੍ਰਪਤ ਕੀਤੇ l ਜੋਤੀ ਦੇਵੀ 650 ਵਿੱਚੋਂ 609 ਅੰਕ ਲੈ ਕੇ ਦੁਜੇ ਸਥਾਨ ਤੇ ਰਹੀ l ਅੰਸ਼ਪ੍ਰੀਤ ਨੇ 650 ਵਿੱਚੋਂ 597 ਅੰਕ ਲੈ ਕੇ ਤੀਜੇ ਸਥਾਨ ਤੇ ਰਿਹਾ l ਇਸ ਚੰਗੇ ਨਤੀਜੇ ਦਾ ਸਿਹਰਾ ਸਕੂਲ ਮੁਖੀ ਸਵਦੇਸ਼ ਕੁਮਾਰ ਨੇ ਸਮੂਹ ਸਕੂਲ ਸਟਾਫ਼ ਨੂੰ ਦਿੱਤਾ l ਚੰਗੇ ਨਤੀਜੇ ਕਾਰਨ ਪਿੰਡ ਅਤੇ ਇਲਾਕੇ ਵਿੱਚ ਖੁੱਸ਼ੀ ਦਾ ਮਹੋਲ ਪਾਇਆ ਜਾ ਰਿਹਾ ਹੈ l
0 comments:
एक टिप्पणी भेजें