Home > Untagged ਲਵਜੋਤ ਕੌਰ ਜੋਤ ਨੇ 12 ਕਲਾਸ ਚੋ ਪ੍ਰਾਪਤ ਕੀਤੇ 93.6 ਫੀਸਦੀ ਅੰਕ। ਲਵਜੋਤ ਕੌਰ ਜੋਤ ਨੇ 12 ਕਲਾਸ ਚੋ ਪ੍ਰਾਪਤ ਕੀਤੇ 93.6 ਫੀਸਦੀ ਅੰਕ। ਲਵਜੋਤ ਕੌਰ ਜੋਤ ਨੇ 12 ਕਲਾਸ ਚੋ ਪ੍ਰਾਪਤ ਕੀਤੇ 93.6 ਫੀਸਦੀ ਅੰਕ। ਬਰਨਾਲਾ,24 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਆਰੀਆ ਭੱਟ ਇੰਟਰਨੈਸ਼ਨਲ ਚੀਮਾਂ ਜੋਧਪੁਰ ਬਰਨਾਲਾ ਦੀ ਵਿਦਿਆਰਥਣ ਲਵਜੋਤ ਕੌਰ ਜੋਤ ਪੁਤਰੀ ਲੇਟ ਪ੍ਰਿਤਪਾਲ ਸਿੰਘ ਨੇ ਬਾਰ੍ਹਵੀਂ ਕਲਾਸ ਚੋਂ 93.6 ਫੀਸਦੀ ਅੰਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਬਰਨਾਲਾ ਦੀ ਲਵਜੋਤ ਕੌਰ ਜੋਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕੈਨੇਡਾ ਜਾ ਕੇ ਕਾਨੂੰਨ ਦੀ ਪੜ੍ਹਾਈ ਕਰਕੇ ਜੱਜ ਬਣ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੀ ਹੈ । ਆਪਣੀ ਇਸ ਪ੍ਰਾਪਤੀ ਲਈ ਉਸ ਨੇ ਆਪਣੇ ਪਰਿਵਾਰ ਅਤੇ ਸਕੂਲ ਦੇ ਸਟਾਫ਼ ਵੱਲੋਂ ਦਿੱਤੀ ਹੱਲਾਸ਼ੇਰੀ ਅਤੇ ਮਿਹਨਤ ਸਦਕਾ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ ਅਤੇ ਸਮੂਹ ਸਟਾਫ਼ ਸਿਰ ਬੰਨ੍ਹਿਆ ਹੈ । ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਸਖ਼ਤ ਮਿਹਨਤ ਕਰਵਾਈ ਗਈ ਅਤੇ ਆਪਣੀ ਮਾਤਾ ਜਸਪਾਲ ਕੌਰ ਰਾਣੀ ਵੱਲੋਂ ਵੀ ਹਰ ਤਰ੍ਹਾਂ ਦੀ ਸਹਾਇਤਾ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ। ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਆਗਿਆਕਾਰੀ ਬਣਨ। ਜਿਹੜਾ ਵਿਦਿਆਰਥੀ ਮਿਹਨਤ ਕਰਦਾ ਹੈ, ਉਹ ਜ਼ਿੰਦਗੀ ਚ ਜ਼ਰੂਰ ਕਾਮਯਾਬ ਹੈ। Title : ਲਵਜੋਤ ਕੌਰ ਜੋਤ ਨੇ 12 ਕਲਾਸ ਚੋ ਪ੍ਰਾਪਤ ਕੀਤੇ 93.6 ਫੀਸਦੀ ਅੰਕ। Posted by : Visit www.hindi.men for more Date : जुलाई 24, 2022 Labels :
0 comments:
एक टिप्पणी भेजें