Home > Untagged ਬੰਦ ਕੀਤੇ ਇਤਰਾਜ਼ਹੀਣਤਾ ਸਰਟੀਫ਼ਿਕੇਟ ਅਤੇ ਰਜਿਸਟਰੀਆਂ ਦੀ ਅਸ਼ਟਾਮ ਫ਼ੀਸ 'ਚ ਕੀਤੇ ਵਾਧੇ ਖਿਲਾਫ ਧਰਨਾ 19 ਜੁਲਾਈ ਨੂੰ। ਬੰਦ ਕੀਤੇ ਇਤਰਾਜ਼ਹੀਣਤਾ ਸਰਟੀਫ਼ਿਕੇਟ ਅਤੇ ਰਜਿਸਟਰੀਆਂ ਦੀ ਅਸ਼ਟਾਮ ਫ਼ੀਸ 'ਚ ਕੀਤੇ ਵਾਧੇ ਖਿਲਾਫ ਧਰਨਾ 19 ਜੁਲਾਈ ਨੂੰ। ਬੰਦ ਕੀਤੇ ਇਤਰਾਜ਼ਹੀਣਤਾ ਸਰਟੀਫ਼ਿਕੇਟ ਅਤੇ ਰਜਿਸਟਰੀਆਂ ਦੀ ਅਸ਼ਟਾਮ ਫ਼ੀਸ 'ਚ ਕੀਤੇ ਵਾਧੇ ਖਿਲਾਫ ਧਰਨਾ 19 ਜੁਲਾਈ ਨੂੰ। ਬਰਨਾਲਾ,17 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਸਰਕਾਰ ਵਲੋਂ ਰਜਿਸਟਰੀਆਂ ਦੀ ਅਸ਼ਟਾਮ ਫ਼ੀਸ ਚ ਕੀਤੇ ਵਾਧੇ ਅਤੇ ਇਤਰਾਜ਼ਹੀਣਤਾ ਸਰਟੀਫ਼ਿਕੇਟ (ਐਨ ਓ ਸੀ) ਜਾਰੀ ਕਰਨ ਤੇ ਲਾਈ ਰੋਕ ਦੇ ਖਿਲਾਫ਼ ਜ਼ਿਲ੍ਹਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਬਰਨਾਲਾ ਵੱਲੋਂ 19 ਜੁਲਾਈ ਨੂੰ ਡੀ ਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਾਪਰਟੀ ਐਸੋਸੀਏਸ਼ਨ ਦੇ ਆਗੂ ਨਰਿੰਦਰ ਸ਼ਰਮਾ ਅਤੇ ਜਸਮੇਲ ਡੇਅਰੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਐੱਨ ਓ ਸੀ ਕਰਕੇ ਰਜਿਸਟਰੀਆਂ ਨਹੀਂ ਹੋ ਰਹੀਆਂ ਜਿਸ ਕਰਕੇ ਸੈਂਕੜੇ ਲੋਕਾਂ ਦਾ ਕੰਮਕਾਰ ਬਿਲਕੁਲ ਠੱਪ ਹੋ ਗਿਆ ਹੈ ਅਤੇ ਸਰਕਾਰੀ ਖਜ਼ਾਨੇ ਦੇ ਮਾਲੀਏ ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਪ੍ਰਾਪਰਟੀ ਡੀਲਰ / ਕਮਿਸ਼ਨ ਏਜੰਟ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਅਤੇ ਅਤੇ ਸਰਕਾਰ ਵੱਲੋਂ ਲਏ ਗਏ ਲੋਕ ਵਿਰੋਧੀ ਫ਼ੈਸਲਿਆਂ ਨੂੰ ਵਾਪਸ ਕਰਵਾਉਣ ਲਈ ਧਰਨਾ ਦੇਣਗੇ ਅਤੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਵੀ ਦਿੱਤਾ ਜਾਵੇਗਾ । ਇਸ ਧਰਨੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਤੋਂ ਵੀ ਪ੍ਰਾਪਰਟੀ ਡੀਲਰ / ਕਮਿਸ਼ਨ ਏਜੰਟ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਿਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। Title : ਬੰਦ ਕੀਤੇ ਇਤਰਾਜ਼ਹੀਣਤਾ ਸਰਟੀਫ਼ਿਕੇਟ ਅਤੇ ਰਜਿਸਟਰੀਆਂ ਦੀ ਅਸ਼ਟਾਮ ਫ਼ੀਸ 'ਚ ਕੀਤੇ ਵਾਧੇ ਖਿਲਾਫ ਧਰਨਾ 19 ਜੁਲਾਈ ਨੂੰ। Posted by : Visit www.hindi.men for more Date : जुलाई 17, 2022 Labels :
0 comments:
एक टिप्पणी भेजें