Contact for Advertising

Contact for Advertising

Latest News

गुरुवार, 28 जुलाई 2022

ਬਰਨਾਲਾ ਕਲੱਬ ਵਿਖੇ ਤੀਆਂ ਦਾ ਤਿਉਹਾਰ 2 ਅਗਸਤ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ

ਬਰਨਾਲਾ ਕਲੱਬ ਵਿਖੇ ਤੀਆਂ ਦਾ ਤਿਉਹਾਰ 2 ਅਗਸਤ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ          ਬਰਨਾਲਾ, 28 ਜੁਲਾਈ   (ਸੁਖਵਿੰਦਰ ਸਿੰਘ ਭੰਡਾਰੀ)  ਅਗਰਵਾਲ ਸਭਾ (ਰਜਿ:) ਅਤੇ ਪ੍ਰੋਗਰੈਸਿਵ  ਸੀਨੀਅਰ ਸਿਟੀਜ਼ਨ ਸੋਸਾਇਟੀ (ਰਜਿ:) ਬਰਨਾਲਾ ਦੀ ਮਹਿਲਾ ਵਿੰਗ ਦੀ  ਪ੍ਰਧਾਨ ਬਬੀਤਾ ਜਿੰਦਲ  ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 2 ਅਗਸਤ ਦਿਨ ਮੰਗਲਵਾਰ ਨੂੰ   ਤੀਜ ਦਾ ਤਿਓਹਾਰ ਬਰਨਾਲਾ ਕਲੱਬ ਵਿਖੇ ਬੜੀ ਧੂਮਧਾਮ ਨਾਲ ਸਵੇਰੇ 10:30 ਤੋਂ ਬਾਅਦ ਦੁਪਹਿਰ 1:30 ਵਜੇ ਤੱਕ  ਮਨਾਇਆ ਜਾਵੇਗਾ। ਇਸ ਮੌਕੇ   ਸਮੂਹ ਲੇਡੀਜ਼ ਵੱਲੋਂ ਰਲ ਮਿਲ ਕੇ ਗਿੱਧੇ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਉਹ ਕੁੱਝ ਗੇਮਾਂ ਵੀ ਖੇਡਣਗੀਆਂ । ਤੀਆਂ ਦੇ ਤਿਉਹਾਰ ਬਾਰੇ ਬੋਲਦਿਆਂ ਬਬੀਤਾ ਜਿੰਦਲ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ  ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਪ੍ਰਗਟ ਹੁੰਦੀ ਹੈ । ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ । ਹੁਣ ਤੀਆਂ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦਾ ਕੁਝ ਘੰਟਿਆਂ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ। ਤੀਆਂ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ ਅਤੇ ਪੁੰਨਿਆ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਕੁੜੀਆਂ ਸਜ ਧਜ ਕੇ ਕਿਸੇ ਸਾਂਝੀ ਥਾਂ ਤੇ ਪੀਂਘਾਂ ਪਾਉਂਦੀਆਂ ਹਨ ਅਤੇ ਗਿੱਧਾ ਪਾ ਕੇ ਨੱਚਦੀਆਂ ਹਨ। ਤੀਆਂ ਦੀ ਸਮਾਪਤੀ ਤੇ ਜਦੋਂ ਕੁੜੀਆਂ  ਸਹੁਰੇ ਵਾਪਸ ਜਾਂਦੀਆਂ ਹਨ ਤਾਂ ਮਾਪੇ ਕੁੜੀਆਂ ਨੂੰ ਸੰਧਾਰੇ ਦੇ ਰੂਪ 'ਚ ਬਿਸਕੁਟ, ਕਪੜੇ ਅਤੇ ਮਠਿਆਈ ਦੇ ਕੇ ਤੋਰਦੇ ਹਨ।  ਉਨ੍ਹਾਂ ਕਿਹਾ ਕਿ ਤੀਆਂ ਆਪਸੀ ਪਿਆਰ ਅਤੇ ਸਾਂਝ ਦਾ ਪ੍ਰਤੀਕ ਅਤੇ ਪੰਜਾਬੀ ਸੱਭਿਆਚਾਰ  ਦਾ ਅਮੀਰ ਵਿਰਸੇ ਵਾਲਾ ਤਿਉਹਾਰ ਹੈ । ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬੀ ਸੱਭਿਆਚਾਰ ਦੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਇਸ ਮੌਕੇ ਨੀਰਜ ਬਾਲਾ ਦਾਨੀਆ, ਸੋਮਾ ਭੰਡਾਰੀ, ਆਸ਼ਾ ਵਰਮਾ, ਮੋਨਿਕਾ ਰਾਣੀ, ਕਾਂਤਾ ਰਾਣੀ, ਆਰਤੀ,ਰੇਖਾ ਜਿੰਦਲ ਅਤੇ ਡਿੰਪਲ ਰਾਣੀ ਆਦਿ ਹਾਜ਼ਰ ਸਨ।

ਬਰਨਾਲਾ ਕਲੱਬ ਵਿਖੇ ਤੀਆਂ ਦਾ ਤਿਉਹਾਰ 2 ਅਗਸਤ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ
  • Title : ਬਰਨਾਲਾ ਕਲੱਬ ਵਿਖੇ ਤੀਆਂ ਦਾ ਤਿਉਹਾਰ 2 ਅਗਸਤ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ
  • Posted by :
  • Date : जुलाई 28, 2022
  • Labels :
  • Blogger Comments
  • Facebook Comments

0 comments:

एक टिप्पणी भेजें

Top