Contact for Advertising

Contact for Advertising

Latest News

गुरुवार, 21 जुलाई 2022

ਜੈਮਲਾਪ ਜ਼ਿਲ੍ਹਾ ਬਰਨਾਲਾ ਵੱਲੋਂ ਦੂਸਰਾ ਖ਼ੂਨਦਾਨ ਕੈਂਪ 22 ਜੁਲਾਈ ਨੂੰ

ਜੈਮਲਾਪ ਜ਼ਿਲ੍ਹਾ ਬਰਨਾਲਾ ਵੱਲੋਂ  ਦੂਸਰਾ ਖ਼ੂਨਦਾਨ ਕੈਂਪ 22 ਜੁਲਾਈ ਨੂੰ         ਬਰਨਾਲਾ,20 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਜੈਮਲਾਪ ਪੰਜਾਬ ਦੇ ਪ੍ਰਧਾਨ  ਜਗਦੀਪ ਭਾਰਦਵਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਲੈਬਾਰਟਰੀ ਸਪਤਾਹ 2022 ਮਨਾਉਂਦੇ ਹੋਏ ਜੈਮਲਾਪ ਜ਼ਿਲ੍ਹਾ ਬਰਨਾਲਾ ਵੱਲ੍ਹੋਂ ਦੂਜਾ ਖ਼ੂਨਦਾਨ ਕੈਂਪ 22  ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੋਂ 2 ਵਜੇ ਤੱਕ ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਵਿਖੇ ਲਗਾਇਆ ਜਾ ਰਿਹਾ ਹੈ । ਖ਼ੂਨਦਾਨ ਕੈਂਪ ਦੇ ਸੁਚਾਰੂ ਪ੍ਰਬੰਧ ਲਈ ਜੈਮਲਾਪ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਪ੍ਰੇਮ ਚੰਦ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ  ਚੇਅਰਮੈਨ ਕੁਲਭੂਸ਼ਣ ਗੁਪਤਾ, ਜਨਰਲ ਸਕੱਤਰ ਨਿਸਚਲ ਕੁਮਾਰ, ਖਜ਼ਾਨਚੀ ਵਿਜੇ ਕੁਮਾਰ, ਤਰਲੋਚਨ ਸਿੰਘ ਪ੍ਰਧਾਨ ਭਦੌੜ, ਰਾਕੇਸ਼ ਕੁਮਾਰ ਪ੍ਰਧਾਨ ਮਹਿਲ ਕਲਾਂ, ਸੱਤਪਾਲ ਗੋਇਲ ਪ੍ਰਧਾਨ ਤਪਾ, ਕਰਮਜੀਤ ਸਿੰਘ ਦਿਓਲ ਪ੍ਰਧਾਨ ਬਰਨਾਲਾ ਆਦਿ ਸ਼ਾਮਿਲ ਹੋਏ। ਉਨ੍ਹਾਂ ਖੂਨਦਾਨੀਆਂ ਨੂੰ ਬੇਨਤੀ ਕੀਤੀ ਕਿ ਉਕਤ ਕੈਂਪ ਵਿਚ ਸਮੇਂ ਸਿਰ ਪਹੁੰਚ ਕੇ ਜੋ ਵੀ ਵਿਅਕਤੀ ਖ਼ੂਨਦਾਨ ਕਰਨਾ ਚਾਹੁੰਦਾ ਹੈ, ਉਹ ਆਪਣੀ ਖ਼ੁਸ਼ੀ ਨਾਲ  ਖ਼ੂਨ ਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਜਿੱਥੇ ਵਿਅਕਤੀ ਤੰਦਰੁਸਤ ਰਹਿੰਦਾ ਹੈ ਉੱਥੇ ਦਾਨ ਕੀਤਾ ਗਿਆ ਖ਼ੂਨ ਅਨੇਕਾਂ ਜਿੰਦਗੀਆਂ ਬਚਾਉਂਦਾ ਹੈ।

ਜੈਮਲਾਪ ਜ਼ਿਲ੍ਹਾ ਬਰਨਾਲਾ ਵੱਲੋਂ  ਦੂਸਰਾ ਖ਼ੂਨਦਾਨ ਕੈਂਪ 22 ਜੁਲਾਈ ਨੂੰ
  • Title : ਜੈਮਲਾਪ ਜ਼ਿਲ੍ਹਾ ਬਰਨਾਲਾ ਵੱਲੋਂ ਦੂਸਰਾ ਖ਼ੂਨਦਾਨ ਕੈਂਪ 22 ਜੁਲਾਈ ਨੂੰ
  • Posted by :
  • Date : जुलाई 21, 2022
  • Labels :
  • Blogger Comments
  • Facebook Comments

0 comments:

एक टिप्पणी भेजें

Top