Contact for Advertising

Contact for Advertising

Latest News

रविवार, 31 जुलाई 2022

ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੌਰਾਨ 320 ਮਰੀਜ਼ਾਂ ਦਾ ਹੋਇਆ

ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਲਗਾਏ ਗਏ ਮੈਡੀਕਲ  ਕੈਂਪ ਦੌਰਾਨ  320 ਮਰੀਜ਼ਾਂ ਦਾ  ਹੋਇਆ ਚੈੱਕਅੱਪ   ਬਰਨਾਲਾ, 31ਜੁਲਾਈ (ਕੇਸ਼ਵ ਵਰਦਾਨ ਪੁੰਜ  ) ਮਹਾਨ  ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਸੁਨਾਮ ਦੇ 83ਵੇਂ  ਸ਼ਹੀਦੀ ਦਿਵਸ ਮੌਕੇ   ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲ੍ਹੋਂ ਗੁਰਦੁਆਰਾ ਸ਼੍ਰੀ ਪਰਗਟਸਰ ਸਾਹਿਬ ਹੰਢਿਆਇਆ ਰੋਡ ਬਰਨਾਲਾ  ਵਿਖੇ ਲਗਾਏ ਗਏ ਮੈਡੀਕਲ ਚੈੱਕਅੱਪ ਕੈਂਪ ਦੌਰਾਨ ਅੱਖਾਂ , ਚਮੜੀ, ਨੱਕ, ਕੰਨ, ਗਲੇ ਅਤੇ ਹੱਡੀਆਂ ਦੇ 320 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।  ਕੈਂਪ ਦੇ ਪ੍ਰੋਜੈਕਟ ਚੇਅਰਮੈਨ ਜਤਿੰਦਰ ਗੋਇਲ ਅਤੇ ਪ੍ਰੋਜੈਕਟ ਕੋ ਚੇਅਰਮੈਨ ਸੁਨੀਲ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ  ਡਾ: ਰੁਪੇਸ਼ ਸਿੰਗਲਾ (ਅੱਖਾਂ ਦੇ ਮਾਹਰ) ਡਾ: ਗਗਨਦੀਪ ਸਿੰਘ ਤੱਥਗੁਰ (ਨੱਕ, ਕੰਨ ਅਤੇ ਗਲੇ ਦੇ ਮਾਹਿਰ)  ਡਾ: ਅੰਸ਼ੁਲ ਗਰਗ ਐੱਮ ਐੱਸ ਆਰਥੋ (ਹੱਡੀਆਂ ਦੇ ਮਾਹਿਰ) ਡਾ: ਹਰੀਸ਼ ਐੱਮ ਐੱਸ ਆਰਥੋ (ਹੱਡੀਆਂ ਦੇ ਮਾਹਿਰ) ਡਾ:  ਰੋਹਿਤ ਗਾਰਗੀ ਐੱਮ ਡੀ (ਸਕਿਨ ਰੋਗਾਂ ਦੇ ਮਾਹਿਰ) ਅਤੇ ਡਾ: ਕਰਿਤਿਕਾ ਗਾਰਗੀ ਐਮ ਡੀ (ਸਕਿਨ ਰੋਗਾਂ ਦੇ ਮਾਹਿਰ) ਮਰੀਜ਼ਾਂ ਦਾ ਚੈੱਕਅਪ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।  ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਸਦਿਓੜਾ ਅਤੇ ਕੈਸ਼ੀਅਰ ਯਸ਼ਪਾਲ ਬਾਲਾਜੀ ਵਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ: ਰੁਪੇਸ਼ ਸਿੰਗਲਾ ਵੱਲ੍ਹੋਂ ਅੱਖਾਂ ਦੇ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ ਅਤੇ ਕੈਂਪ ਦੌਰਾਨ ਅੱਖਾਂ ਨਾਲ ਸੰਬੰਧਿਤ ਦਵਾਈਆਂ ਵੀ ਉਨ੍ਹਾਂ ਵੱਲ੍ਹੋਂ ਮੁਫ਼ਤ ਵੰਡੀਆਂ ਗਈਆਂ। ਦੂਸਰੇ ਰੋਗਾਂ ਨਾਲ ਸੰਬੰਧਿਤ  ਦਵਾਈਆਂ ਮੁਨੀਸ਼ ਸਿੰਗਲਾ ( ਰਾਮ ਜੀ ਦਾਸ ਬਨਾਰਸੀ ਦਾਸ ਪੰਪ ਵਾਲੇ) ਅਤੇ ਦੀਪਕ ਸੋਨੀ ਵੱਲ੍ਹੋਂ ਵੰਡੀਆਂ ਗਈਆਂ। ਕੈਂਪ ਦੌਰਾਨ ਪਹੁੰਚੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਗੁਰਦੁਆਰਾ ਪਰਗਟਸਰ ਸਾਹਿਬ  ਦੀ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ  । ਕੈਂਪ ਦੌਰਾਨ ਕਲੱਬ ਦੇ ਵਾਈਸ ਪ੍ਰਧਾਨ ਸੁਰਿੰਦਰ ਮਿੱਤਲ, ਸਕੱਤਰ ਗੌਤਮ ਗੋਇਲ, ਪੀਆਰ ਓ ਸ਼ਿਵ ਸਿੰਗਲਾ , ਪ੍ਰੋ:  ਦਰਸ਼ਨ ਕੁਮਾਰ ,ਮਨਜੀਤ ਕਾਂਸਲ , ਪਵਨ ਬਾਂਸਲ, ਪਵਨ ਮਿੱਤਲ, ਅਰੁਣ ਬਾਂਸਲ, ਅਸ਼ੋਕ ਗਰਗ, ਇੰਦਰਜੀਤ ਗਰਗ, ਸੁਨੀਲ ਗੋਇਲ,  ਹੇਮੰਤ ਮੋਦੀ , ਵਿਕਾਸ ਗਰਗ, ਐੱਨ ਐੱਸ ਜੰਡੂ, ਹੀਰਾ ਲਾਲ ਆਦਿ ਨੇ ਕੈਂਪ ਦੇ ਸੰਚਾਲਨ 'ਚ ਵਿਸ਼ੇਸ਼ ਯੋਗਦਾਨ ਪਾਇਆ।
ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਲਗਾਏ ਗਏ ਮੈਡੀਕਲ  ਕੈਂਪ ਦੌਰਾਨ  320 ਮਰੀਜ਼ਾਂ ਦਾ  ਹੋਇਆ
  • Title : ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੌਰਾਨ 320 ਮਰੀਜ਼ਾਂ ਦਾ ਹੋਇਆ
  • Posted by :
  • Date : जुलाई 31, 2022
  • Labels :
  • Blogger Comments
  • Facebook Comments

0 comments:

एक टिप्पणी भेजें

Top