ਜੈਮਲਾਪ ਲੈਬੋਰੇਟਰੀ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਨੇ ਖ਼ੂਨਦਾਨ ਕੈਂਪ ਲਗਾਇਆ
ਬਰਨਾਲਾ,22 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਜੈਮਲਾਪ ਲੈਬੋਰੇਟਰੀ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਵੱਲ੍ਹੋ ਨੈਸ਼ਨਲ ਲੈਥਰੇਟਰੀ ਹਫ਼ਤਾ ਮਨਾਉਂਦੇ ਹੋਏ ਸਰਕਾਰੀ ਹਸਪਤਾਲ ਦੇ ਬਲੱਡ ਬੈੰਕ ਵਿਖੇ ਜੈਮਲਾਪ ਦੇ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ, ਸਕੱਤਰ ਰਾਜਨ ਬੈਕਟਰ, ਸਟੇਟ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਤੇ ਸੂਬਾ ਕਮੇਟੀ ਦੇ ਨਿਰਦੇਸ਼ਾਂ ਤਹਿਤ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਦੌਰਾਨ ਜੈਮਲਾਪ ਦੇ ਸਮੂਹ ਮੈਂਬਰਾਂ ਨੇ ਉਤਸ਼ਾਹ ਦਿਖਾਉਂਦੇ ਹੋਏ ਵੱਧ ਤੋਂ ਵੱਧ ਖ਼ੂਨਦਾਨ ਕੀਤਾ ਤੇ ਹੋਰਾ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿਚ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਅੋਲਖ, ਐੱਸ ਐੱਮ ਓ ਡਾ. ਤਪਿੰਦਰਜੋਤ ਕੌਸ਼ਲ (ਜੋਤੀ ਕੋਸ਼ਲ), ਬਲੱਡ ਬੈੰਕ ਇੰਚਾਰਜ ਡਾ. ਹਰਜਿੰਦਰ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ।ਸਿਵਲ ਸਰਜਨ ਡਾ. ਜਸਵੀਰ ਸਿੰਘ ਅੋਲਖ ਨੇ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ ਅਤੇ ਜੈਮਲਾਪ ਐਸੋਸੀਏਸ਼ਨ ਵੱਲ੍ਹੋਂ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਸਿੰਗਲਾ ਅਤੇ ਚੇਅਰਮੈਨ ਕੁਲਭੂਸ਼ਣ ਗੁਪਤਾ ਨੇ ਮੁੱਖ ਮਹਿਮਾਨਾ ਦਾ ਸਨਮਾਨ ਕੀਤਾ ਅਤੇ ਸਾਰੇ ਖੂਨਦਾਨੀਆ ਦਾ ਧੰਨਵਾਦ ਕੀਤਾ। ਇਸ ਕੈੰਪ ਵਿਚ 110 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਮੋਕੇ ਵਿਜੈ ਕੁਮਾਰ ਕੈਸ਼ੀਅਰ ਜ਼ਿਲ੍ਹਾ ਬਰਨਾਲਾ, ਕਰਮਜੀਤ ਦਿਓਲ ਪ੍ਰਧਾਨ ਬਲਾਕ ਬਰਨਾਲ਼ਾ , ਨਵੀਨ ਗੋਇਲ ਕੈਸ਼ੀਅਰ ਬਰਨਾਲਾ, ਨਿਤੀਨ ਸਿੰਗਲਾ ਸਕੱਤਰ ਬਰਨਾਲਾ, ਸਤਪਾਲ ਗੋਇਲ ਪ੍ਰਧਾਨ ਤਪਾ , ਰਕੇਸ਼ ਜਿੰਦਲ ਕੈਸ਼ੀਅਰ ਤਪਾ, ਅਮਰ ਸਿੰਘ ਸਕੱਤਰ ਤਪਾ, ਰਮੇਸ਼ ਕੁਮਾਰ ਪ੍ਰਧਾਨ ਮਹਿਲਕਲਾਂ , ਰਕੇਸ਼ ਕੁਮਾਰ ਸਕੱਤਰ ਮਹਿਲਕਲਾਂ, ਤਿਰਲੋਚਨ ਸਿੰਘ ਪ੍ਰਧਾਨ ਭਦੌੜ, ਸੰਦੀਪ ਜਿੰਦਲ ਕੈਸ਼ੀਅਰ ਭਦੌੜ, ਪਰਵੀਨ ਕੁਮਾਰ ਸਕੱਤਰ ਭਦੌੜ, ਭਰਤ ਕੁਮਾਰ ਸ਼ਰਮਾ ਕੈਸ਼ੀਅਰ ਧਨੌਲਾ, ਬਲਵਿੰਦਰ ਸਿੰਘ ਸਕੱਤਰ ਧਨੌਲਾ,
ਵਿਵੇਕ ਕੁਮਾਰ , ਗੁਰਦੀਪ ਸਿੰਘ, ਸਾਹਿਲ ਕੁਮਾਰ, ਕੁਲਵਿੰਦਰ ਸਿੰਘ, ਮੱਖਣ ਸਿੰਘ , ਮੀਤ ਸਿੰਘ ਆਦਿ ਨੇ ਵੀ ਖ਼ੂਨਦਾਨ ਕੀਤਾ ਅਤੇ ਕੈਂਪ ਸੰਬੰਧੀ ਪ੍ਰਬੰਧਕੀ ਡਿਊਟੀਆਂ ਨਿਭਾਈਆਂ।
0 comments:
एक टिप्पणी भेजें