Home > Untagged ਡਾਕਘਰ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ ਡਾਕਘਰ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ ਲੋਕਾਂ ਨੂੰ ਡਾਕਘਰ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ। ਬਰਨਾਲਾ,16 ਜੁਲਾਈ ( ਸੁਖਵਿੰਦਰ ਸਿੰਘ ਭੰਡਾਰੀ) ਲੋਕਾਂ ਨੂੰ ਡਾਕਘਰ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਹੰਡਿਆਇਆ ਬਾਜ਼ਾਰ ਬਰਨਾਲਾ ਦੀ ਅਗਰਵਾਲ ਧਰਮਸ਼ਾਲਾ ਵਿਚ ਡਾਕਘਰ ਦੇ ਅਧਿਕਾਰੀਆਂ ਵੱਲੋਂ ਇਕ ਵਿਸ਼ਾਲ ਕੈਂਪ ਲਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਨਰਿੰਦਰ ਸਿੰਘ ਸੁਪਰਡੈਂਟ ਡਾਕਘਰ ਸੰਗਰੂਰ ਡਿਵੀਜ਼ਨ ਨੇ ਕੀਤੀ । ਉਨ੍ਹਾਂ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਡਾਕ ਰਾਹੀਂ ਵਿਦੇਸ਼ਾਂ ਵਿੱਚ ਪਾਰਸਲ ਸਪੀਡ ਪੋਸਟ ਆਦਿ ਪ੍ਰਾਈਵੇਟ ਕੋਰੀਅਰ ਦੇ ਮੁਕਾਬਲੇ ਬਹੁਤ ਹੀ ਘੱਟ ਰੇਟਾਂ ਤੇ ਭੇਜੇ ਜਾਂਦੇ ਹਨ। ਉਨ੍ਹਾਂ ਡਾਕ ਘਰ ਵਿਚ ਚੱਲ ਰਹੀ ਜੀਵਨ ਬੀਮਾ ਪਾਲਿਸੀ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਡਾਕਘਰ ਜੀਵਨ ਬੀਮਾ ਵਿਭਾਗ ਵਿੱਚ 1884 ਤੋਂ ਭਾਵ ਆਜ਼ਾਦੀ ਤੋਂ ਵੀ ਪਹਿਲਾਂ ਤੋਂ ਹੀ ਚੱਲ ਰਹੀ ਯੋਜਨਾ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕ ਜੀਵਨ ਬੀਮਾ ਕੋਈ ਵੀ ਸਰਕਾਰੀ ਮੁਲਾਜ਼ਮ , ਅਰਧ ਸਰਕਾਰੀ ਮੁਲਾਜ਼ਮ, ਡਾਕਟਰ , ਇੰਜਨੀਅਰ , ਵਕੀਲ ਆਦਿ ਕਰਵਾ ਸਕਦਾ ਹੈ । ਇਸ ਬੀਮੇ ਵਿਚ ਬਾਕੀ ਬੀਮਾ ਕੰਪਨੀਆਂ ਦੇ ਮੁਕਾਬਲੇ ਬਹੁਤ ਹੀ ਘੱਟ ਪ੍ਰੀਮੀਅਮ ਲਿਆ ਜਾਂਦਾ ਹੈ ਅਤੇ ਵਿਭਾਗ ਵੱਲੋਂ ਬੋਨਸ ਵੀ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਬੀਮਾ ਕੰਪਨੀਆਂ ਦੇ ਵਿੱਚੋਂ ਇਹ ਸਭ ਤੋਂ ਵੱਧ ਲਾਹੇਵੰਦ ਯੋਜਨਾ ਹੈ । ਨਰਿੰਦਰ ਸਿੰਘ ਨੇ ਡਾਕ ਵਿਭਾਗ ਵਿਚਲੀਆਂ ਹੋਰ ਕਈ ਸਕੀਮਾਂ ਜਿਵੇਂ ਟੀ ਡੀ ,ਐਮ ਆਈ ਐਸ , ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ , ਨੈਸ਼ਨਲ ਸੇਵਿੰਗ ਸਰਟੀਫਿਕੇਟ , ਕਿਸਾਨ ਵਿਕਾਸ ਪੱਤਰ , ਪੀ ਪੀ ਐਫ ਆਦਿ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ। ਇਸ ਕੈਂਪ ਦੇ ਵਿੱਚ ਮਹੇਸ਼ ਜਿੰਦਲ ਏ ਐਸ ਪੀ ਸਰਕਲ ਆਫ਼ਿਸ ਚੰਡੀਗਡ਼੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਦਾ ਪ੍ਰਬੰਧ ਚਰਨਜੀਤ ਸਿੰਘ ਚੰਨੀ ਇੰਸਪੈਕਟਰ ਬਰਨਾਲਾ ਸਬ ਡਿਵੀਜ਼ਨ ਵੱਲੋਂ ਕੀਤਾ ਗਿਆ । ਇਸ ਮੌਕੇ ਨਰਿੰਦਰ ਸਿੰਘ ਸਬ ਪੋਸਟਮਾਸਟਰ ਬਰਨਾਲਾ ਡਾਕਘਰ, ਗੁਰਦੇਵ ਸਿੰਘ ਅਤੇ ਹਰਪਾਲ ਸਿੰਘ ਮੇਲ ਓਵਰਸੀਅਰ ਬਰਨਾਲਾ ਸਬ ਡਿਵੀਜ਼ਨ ਵੀ ਹਾਜ਼ਰ ਸਨ। Title : ਡਾਕਘਰ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ Posted by : Visit www.hindi.men for more Date : जुलाई 16, 2022 Labels :
0 comments:
एक टिप्पणी भेजें