ਗਰੀਨ ਐਵਨਿਊ ਸੰਘਰਸ਼ ਕਮੇਟੀ ਵੱਲੋਂ 'ਕਲੋਨੀ ਅੰਦਰਲੀਆਂ ਕਥਿਤ 'ਊਣਤਾਈਆਂ ' ਸੰਬੰਧੀ ਨਗਰ ਕੌਂਸਲ ਨੂੰ ਦਿੱਤੀ ਸ਼ਿਕਾਇਤ
ਕਿਹਾ ਕਿ ਕਾਲੋਨਾਈਜ਼ਰ ਵਲੋਂ ਗਰੀਨ ਐਵਨਿਊ ਕਲੋਨੀ ਦੀ ਕੰਧ ਢਾਹ ਕੇ 'ਨਵੀਂ ਬਣ ਰਹੀ ਗਰੀਨ ਐਵਨਿਊ ਫੇਸ -2 ਲਈ ਖੋਲਿਆ ਰਸਤਾ ਨਿਯਮਾਂ ਦੇ ਉਲਟ
ਕੇਸ਼ਵ ਵਰਦਾਨ ਪੁੰਜ ,
16 ਜੁਲਾਈ (ਬਰਨਾਲਾ):
ਨਾਨਕਸਰ ਰੋਡ ਤੇ ਸਥਿਤ 'ਗਰੀਨ ਐਵਨਿਊ'ਕਲੋਨੀ ਮਾਲਕਾਂ ਅਤੇ ਕਲੋਨੀ ਅੰਦਰ ਰਹਿਣ ਵਾਲੇ ਲੋਕਾਂ ਦਰਮਿਆਨ ਨਵੀਂ ਬਣ ਰਹੀ ਕਲੋਨੀ ਨੂੰ ਰਸਤਾ ਦੇਣ ਨੂੰ ਲੈ ਕੇ ਬੀਤੇ ਕਾਫ਼ੀ ਦਿਨਾਂ ਤੋਂ ਚੱਲ ਰਿਹਾ ਵਿਵਾਦ ਠੰਮਣ ਦੀ ਬਿਜਾਏ ਵਧਦਾ ਜਾ ਰਿਹਾ ਹੈ। ਬੀਤੇ ਦਿਨਾ ਦੌਰਾਨ ਇੱਕ ਦੂਜੇ ਨੂੰ ਮਿਹਣੋ-ਮਿਹਣੀ ਹੋਣ ਤੋਂ ਬਾਅਦ ਕੋਈ ਹੱਲ ਨਾ ਨਿਕਣ ਤੋਂ ਬਾਅਦ ਸੰਘਰਸ਼ ਕਮੇਟੀ ਦੇ ਆਗੂ ਨੇ ਅੱਗੇ ਵਧਦਿਆਂ ਇਸ ਮਾਮਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਮੁੱਖ ਮੰਤਰੀ ਪੰਜਾਬ, ਨਗਰ ਕੌਂਸਲ ਬਰਨਾਲਾ, ਸਥਾਨਕ ਸਰਕਾਰਾਂ ਵਿਭਾਗ,ਡੀਸੀ ਬਰਨਾਲਾ ਆਦਿ ਨੂੰ ਲਿਖਤੀ ਤੌਰ ਤੇ ਜਾਣੂ ਕਰਵਾਉਣ ਦਾ ਬੀੜਾ ਚੁੱਕਿਆ ਹੈ।ਇਸੇ ਮਾਮਲੇ ਸੰਬੰਧੀ ਸੰਘਰਸ਼ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ, ਪ੍ਰਧਾਨ ਗੁਰਦੀਪ ਸਿੰਘ ਵਾਲੀਆ ਕੈਸ਼ੀਅਰ ਗੋਪਾਲ ਬਾਂਸਲ ਆਦਿ ਨੇ ਜਿੱਥੇ ਇਹ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਅਤੇ ਹੋਰਨਾ ਦਫ਼ਤਰਾਂ ਨੂੰ ਈਮੇਲ ਰਾਹੀਂ ਸ਼ਿਕਾਇਤਾਂ ਭੇਜਣ ਤੋਂ ਬਾਅਦ ਨਗਰ ਕੌਂਸਲ ਬਰਨਾਲਾ ਪਹੁੰਚ ਕੌਂਸਲ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ।ਉਹਨਾ ਕਿਹਾ ਕਿ ਗਰੀਨ ਐਵਨਿਊ ਮਾਲਕਾਂ ਵਲੋਂ ਪਲਾਟ ਵੇਚਣ ਸਮੇਂ ਉਹਨਾ ਨਾਲ ਜੋ ਸਹੂਲਤਾਂ ਸਕੂਲ, ਡਿਸਪੈਂਸਰੀ ਆਦਿ ਬਣਾ ਕੇ ਦੇਣ ਦੇ ਵਾਅਦੇ ਸੀ,ਪਰ ਉਹ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ। ਉਹਨਾ ਕਿਹਾ ਕਿ ਕਲੋਨੀ ਦੀ ਲਗਭਗ 198 ਕਨਾਲ ਜ਼ਮੀਨ ਤੇ ਕੱਟੇ ਪਲਾਟਾਂ ਵਿੱਚੋਂ ਜ਼ਿਆਦਾਤਰ ਪਲਾਟ ਵਿਕਣ ਜਾਣ ਤੋਂ ਬਾਅਦ ਇਸ ਜ਼ਮੀਨ ਦੀ ਮਲਕੀਅਤ ਪਲਾਟ ਹੋਲਡਰਾਂ ਦੇ ਨਾਮ ਤੇ ਤਬਦੀਲ ਹੋ ਚੁੱਕੀ ਹੈ। ਪਰ ਇਸ ਦੇ ਬਾਵਜੂਦ ਕਾਲੋਨਾਈਜ਼ਰ ਵਲੋਂ ਇਸ ਕੁੱਲ ਰਕਬੇ ਤੇ ਆਪਣਾ ਨਿੱਜੀ ਹੱਕ ਜਿਤਾਇਆ ਕੇ ਆਪਣੀਆਂ ਮਨਮਰਜ਼ੀਆਂ ਕਰਕੇ ਕਲੋਨੀ ਵਾਸੀਆਂ ਨਾਲ ਕਥਿਤ ਤੌਰ ਤੇ ਧੱਕਾ ਕੀਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਨਵੀਂ ਬਣ ਰਹੀ ਕਲੋਨੀ 'ਗਰੀਨ ਐਵਨਿਊ ਫੇਸ -2 ' ਦਾ ਗੇਟ ਕਾਲੋਨਾਈਜ਼ਰ ਵਲੋਂ ਕਲੋਨੀ ਦੇ ਕੁੱਲ ਰਕਬੇ ਚ ਬਾਕੀ ਹਿੱਸੇਦਾਰਾਂ ਦੀ ਮਰਜ਼ੀ ਅਤੇ ਸਲਾਹ ਲਏ ਵਗੈਰ ਆਪਣੀ ਮਰਜ਼ੀ ਅਨੁਸਾਰ ਗਰੀਨ ਐਵਨਿਊ ਦੀ ਕੰਧ ਢਾਹ ਕੇ ਇਸ ਵਿੱਚੋਂ ਦੀ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਕਾਲੋਨਾਈਜ਼ਰ ਵਲੋਂ ਕੀਤੀ ਜਾ ਰਹੀ ਇਸ ਕਥਿਤ ਧੱਕੇਸ਼ਾਹੀ ਨਾਲ ਕਲੋਨੀ ਅੰਦਰ ਰਹਿ ਰਹੇ ਲੋਕਾਂ ਦੀ ਸੁਰੱਖਿਆ ਨੂੰ ਵੱਡਾ ਖਤਰਾ ਬਣ ਗਿਆ ਹੈ।
ਉਹਨਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਾਲੋਨਾਈਜ਼ਰ ਵਲੋਂ ਪੁਰਾਣੀ ਕਲੋਨੀ ਦੀ ਕੰਧ ਢਾਹ ਕੇ ਨਵੀਂ ਕਲੋਨੀ ਲਈ ਬਣਾਏ ਜਾ ਰਹੇ ਗੇਟ ਨੂੰ ਬੰਦ ਕਰਵਾਇਆ ਜਾਵੇ ਅਤੇ ਕਾਲੋਨਾਈਜ਼ਰ ਵਲੋਂ ਪਲਾਟ ਵੇਚਣ ਸਮੇਂ ਉਹਨਾ ਨਾਲ ਕੀਤੇ ਵਾਅਦੇ ਅਨੁਸਾਰ ਬਣਦੀਆਂ ਸਹੂਲਤਾਂ ਕਲੋਨਾਇਜਰ ਕੋਲੋਂ ਕਲੋਨੀ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾਣ।
0 comments:
एक टिप्पणी भेजें