ਬਾਬਾ ਦੀਪ ਸਿੰਘ ਨਗਰ ਬਰਨਾਲਾ ਵਿਖੇ ਲਗਾਈਆਂ ਗਈਆਂ ਤ੍ਰਿਵੇਣੀਆਂ ਬਰਨਾਲਾ, 30 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ ) ਬਾਬਾ ਦੀਪ ਸਿੰਘ ਨਗਰ ਹੰਡਿਆਇਆ ਰੋਡ ਬਰਨਾਲਾ ਵਿਖੇ ਵਾਤਾਵਰਣ ਪ੍ਰੇਮੀਆਂ ਨੇ ਰਲ ਮਿਲ ਕੇ ਤ੍ਰਿਵੇਣੀਆਂ ਲਗਾਈਆਂ। ਇਸ ਮੌਕੇ ਗੱਲਬਾਤ ਕਰਦਿਆਂ ਮੱਖਣ ਸਿੰਘ ਅਤੇ ਸੁਰਿੰਦਰਪਾਲ ਠੇਕੇਦਾਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਅਤੇ ਕੁਦਰਤੀ ਆਫਤਾਂ ਤੋਂ ਬਚਣ ਲਈ ਸਭਨਾਂ ਨੂੰ ਰਲ ਮਿਲ ਕੇ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ । ਇਸ ਮੌਕੇ ਬੋਲਦਿਆਂ ਹੇਮਰਾਜ ਵਰਮਾ ਨੇ ਕਿਹਾ ਕਿ ਤ੍ਰਿਵੇਣੀਆਂ ਲਾਉਣੀਆਂ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਕਿਉਂਕਿ ਇਹ ਬੂਟੇ ਆਕਸੀਜਨ ਦਾ ਮੁੱਖ ਸਰੋਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬੂਟੇ ਲਾ ਕੇ ਉਨ੍ਹਾਂ ਦੇ ਪਾਲਣ ਪੋਸ਼ਣ ਅਤੇ ਦੇਖ ਭਾਲ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ। ਅਸੀਂ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਣ ਦੀ ਸ਼ੁੱਧਤਾ ਕਾਇਮ ਰੱਖ ਸਕਦੇ ਹਾਂ ਅਤੇ ਪੰਜਾਬੀਆਂ ਨੂੰ ਹੋ ਰਹੀਆਂ ਗੰਭੀਰ ਬੀਮਾਰੀਆਂ ਤੋਂ ਬਚਾ ਸਕਦੇ ਹਾਂ । ਇਸ ਮੌਕੇ ਡਾ ਮੱਖਣ ਸਿੰਘ, ਸੁਰਿੰਦਰਪਾਲ ਗਰਗ ਠੇਕੇਦਾਰ , ਜਸਪ੍ਰੀਤ ਸਿੱਧੂ, ਗੁਰਚਰਨ ਸਿੰਘ, ਡਾ ਇੰਦਰਜੀਤ ਸਿੰਘ, ਜੋਗਿੰਦਰ ਸਿੰਘ, ਮੋਹਨ ਲਾਲ, ਕ੍ਰਿਸ਼ਨ ਕੁਮਾਰ, ਰਣਧੀਰ ਸਿੰਘ ਫੌਜੀ ਅਤੇ ਗੋਬਿੰਦ ਸਿੰਘ ਆਦਿ ਹਾਜ਼ਰ ਸਨ।
ਬਾਬਾ ਦੀਪ ਸਿੰਘ ਨਗਰ ਬਰਨਾਲਾ ਵਿਖੇ ਲਗਾਈਆਂ ਗਈਆਂ ਤ੍ਰਿਵੇਣੀਆਂ
- Title : ਬਾਬਾ ਦੀਪ ਸਿੰਘ ਨਗਰ ਬਰਨਾਲਾ ਵਿਖੇ ਲਗਾਈਆਂ ਗਈਆਂ ਤ੍ਰਿਵੇਣੀਆਂ
- Posted by :
- Date : जुलाई 30, 2022
- Labels :
0 comments:
एक टिप्पणी भेजें