Home > Untagged ਡਾ ਤਨੂੰ ਸਿੰਗਲਾ ਮਨੋਰੋਗ ਸਪੈਸ਼ਲਿਸਟ ਨੇ ਸਿਵਲ ਹਸਪਤਾਲ ਵਿਖੇ ਸੰਭਾਲਿਆ ਅਹੁਦਾ ਡਾ ਤਨੂੰ ਸਿੰਗਲਾ ਮਨੋਰੋਗ ਸਪੈਸ਼ਲਿਸਟ ਨੇ ਸਿਵਲ ਹਸਪਤਾਲ ਵਿਖੇ ਸੰਭਾਲਿਆ ਅਹੁਦਾ ਡਾ ਤਨੂੰ ਸਿੰਗਲਾ ਮਨੋਰੋਗ ਸਪੈਸ਼ਲਿਸਟ ਨੇ ਸਿਵਲ ਹਸਪਤਾਲ ਵਿਖੇ ਸੰਭਾਲਿਆ ਅਹੁਦਾ। ਬਰਨਾਲਾ 20 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਬਰਨਾਲਾ ਸ਼ਹਿਰ ਦੀ ਬੇਟੀ ਡਾ: ਤਨੂੰ ਸਿੰਗਲਾ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਮਨੋਰੋਗ ਇਕ ਇਲਾਜਯੋਗ ਬਿਮਾਰੀ ਹੈ। ਸਪੈਸ਼ਲਿਸਟ ਡਾਕਟਰ ਦੀ ਸਲਾਹ ਨਾਲ ਦਵਾਈਆਂ ਲੈ ਕੇ ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ । ਡਾ: ਤਨੂੰ ਸਿੰਗਲਾ ਐਮ ਡੀ ਮਨੋਵਿਗਿਆਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਨੋਰੋਗਾਂ ਸਬੰਧੀ ਪੜ੍ਹਾਈ ਡੀ ਐਮ ਸੀ ਲੁਧਿਆਣਾ ਵਿਖੇ ਕੀਤੀ ਤੇ ਉਨ੍ਹਾਂ ਦੀ ਪਹਿਲੀ ਪੋਸਟਿੰਗ ਬਤੌਰ ਮੈਡੀਕਲ ਅਫਸਰ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਅਤੇ ਦੂਸਰੀ ਪੋਸਟਿੰਗ ਸਿਵਲ ਹਸਪਤਾਲ ਬਰਨਾਲਾ ਵਿਖੇ ਹੋਈ ਹੈ। ਇਹ ਵਰਨਣਯੋਗ ਹੈ ਕਿ ਡਾ: ਤਨੂ ਸਿੰਗਲਾ, ਵਿਜੇ ਸਿੰਗਲਾ ਦੀ ਬੇਟੀ ਹੈ ਜੋ ਕਿ ਕੇ ਸੀ ਰੋਡ ਬਰਨਾਲਾ ਵਿਖੇ ਵਿਜੇ ਇਲੈਕਟ੍ਰਿਕ ਸਟੋਰ ਦੇ ਮਾਲਕ ਹਨ । ਡਾ: ਤਨੂੰ ਸਿੰਗਲਾ ਬਹੁਤ ਹੀ ਨਿੱਘੇ ਸੁਭਾਅ ਦੀ ਅਤੇ ਮਿਲਣਸਾਰ ਹੈ। ਸਮਾਜ ਸੇਵੀ ਡਾ: ਤਨੂੰ ਸਿੰਗਲਾ ਨੇ ਪਿਛਲੇ ਸਮੇਂ 'ਚ ਅਨੇਕਾਂ ਕੈਂਪਾਂ ਵਿੱਚ ਵੀ ਲੋਕਾਂ ਦੀ ਮੁਫ਼ਤ ਸੇਵਾ ਕੀਤੀ ਹੈ। Title : ਡਾ ਤਨੂੰ ਸਿੰਗਲਾ ਮਨੋਰੋਗ ਸਪੈਸ਼ਲਿਸਟ ਨੇ ਸਿਵਲ ਹਸਪਤਾਲ ਵਿਖੇ ਸੰਭਾਲਿਆ ਅਹੁਦਾ Posted by : Visit www.hindi.men for more Date : जुलाई 20, 2022 Labels :
0 comments:
एक टिप्पणी भेजें