-ਆਜ਼ਾਦੀ ਦਿਵਸ ਸਮਾਗਮ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ
-ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲੀਸ ਮੁਖੀ ਨੇ ਕੀਤਾ ਸਟੇਡੀਅਮ ਦਾ ਦੌਰਾ
ਬਰਨਾਲਾ, 29 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ)
ਅਜ਼ਾਦੀ ਦਿਵਸ ਸਮਾਗਮ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਮਨਾਇਆ ਜਾਵੇਗਾ.
ਇਸ ਸਮਾਗਮ ਦੀ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਇਅਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਮਲਿਕ ਨੇ ਅੱਜ ਸਟੇਡੀਅਮ ਦਾ ਦੌਰਾ ਕੀਤਾ. ਉਹਨਾਂ ਨਾਲ ਉਪ ਮੰਡਲ ਮੈਜਿਸਟਰੇਟ ਬਰਨਾਲਾ ਸ਼੍ਰੀ ਗੋਪਾਲ ਸਿੰਘ ਵੀ ਹਾਜ਼ਰ ਸਨ.
ਸਬੰਧਿਤ ਵਿਭਾਗਾਂ ਨੂ ਸਟੇਡੀਅਮ ਦੀ ਸਾਫ ਸਫਾਈ, ਦੀਵਾਰਾਂ ਦੀਆਂ ਕਲੀਆਂ ਕਰਨ ਸਬੰਧੀ ਅਤੇ ਲੋੜੀਂਦੀ ਮੁਰੰਮਤ ਸਬੰਧੀ ਹੁਕਮ ਦਿੱਤੇ ਗਏ. ਮਾਰਚ ਪਾਸਟ, ਝੰਡਾ ਲਹਿਰਾਉਣ ਦੀ ਰਸਮ ਆਦਿ ਸਬੰਧੀ ਲਗਾਈ ਗਈ ਡਿਊਟੀਆਂ ਦੀ ਸਮੀਖਿਆ ਕੀਤੀ ਗਈ.
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਪਰੇਡ ਵਿਚ ਪੰਜਾਬ ਪੁਲਸ ਦੀ ਟੁਕੜੀ ਅਤੇ ਐਨ.ਸੀ.ਸੀ. ਲੜਕੇ ਤੇ ਲੜਕੀਆਂ ਕੈਡੇਟਸ ਦੀਆਂ ਟੁਕੜੀਆਂ ਸ਼ਾਮਲ ਹੋਣਗੀਆਂ।
ਉਹਨਾਂ ਹਿਦਾਇਤ ਕੀਤੀ ਕਿ ਪੀਣ ਵਾਲੇ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ. ਨਾਲ ਹੀ ਰਿਹਰਸਲ ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਵੇਗੀ ।
0 comments:
एक टिप्पणी भेजें