ਸੋਮਵਾਰੀ ਮਸਿਆ ਤੇ ਕਿਰਨਪਾਲ ਕੌਰ ਨੇ ਬਿੰਦੂਸਰ ਤੀਰਥ ਕਮੇਟੀ ਤੇ ਲਾਇਆ ਲੰਗਰ , ਕਮੇਟੀ ਤੇ ਕੀਤਾ ਸਨਮਾਨਿਤ
ਕਮਲੇਸ਼ ਗੋਇਲ ਖਨੌਰੀ
28 ਜੂਲਾਈ - ਖਨੌਰੀ ਮੰਡੀ ਦੇ ਨੇੜਲੇ ਪਿੰਡ ਹੰਸਡਹਿਰ ਜਿਲਾ ਜੀਂਦ ਹਰਿਆਣਾ ਵਿਖੇ ਹਰ ਸੋਮਵਾਰੀ ਮਸਿਆ ਨੂੰ ਭਾਰੀ ਮੇਲਾ ਲੱਗਦਾ ਹੈ ਪਰ ਫਿਰ ਵੀ ਨੇੜਲੇ ਪਿੰਡਾਂ ਦੇ ਲੋਕ ਹਰੇਕ ਮੱਸਿਆ ਨੂੰ ਬਿੰਦੂਸਰ ਤੀਰਥ ਹੰਸਡਹਿਰ ਵਿਖੇ ਇਸ਼ਨਾਨ ਕਰਨ ਆਉਂਦੇ ਹਨ l ਹਰ ਮੱਸਿਆ ਨੂੰ ਕੋਈ ਨਾਂ ਕੋਈ ਦਾਨੀ ਵੀਰ ਆਪਣੀ ਨੇਕ ਕਮਾਈ ਵਿੱਚੋਂ ਲੰਗਰ ਦਾ ਸਾਰਾ ਖਰਚ ਦਿੰਦਾ ਹੈ । ਇਸ ਵਾਰ ਸ੍ਰੀਮਤੀ ਕਿਰਨਪਾਲ ਕੌਰ ਪਤਨੀ ਸ੍ਰ ਹਰਵਿੰਦਰ ਸਿੰਘ ਪਿੰਡ ਸੰਨਦਹੇਰੀ ਚੀਕਾ ਨੇ ਮੱਸਿਆ ਦੇ ਸ਼ੁਭ ਦਿਹਾੜੇ ਤੇ ਸ੍ਰੀ ਬਿੰਦੂਸਰ ਤੀਰਥ ਹੰਸਡਹਿਰ ਵਿਖੇ ਲੰਗਰ ਦੀ ਸੇਵਾ ਕਰਵਾਈ l ਜਿਸ ਉਪਰੰਤ ਸ੍ਰੀ ਬਿੰਦੂਸਰ ਤੀਰਥ ਕਮੇਟੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ।
0 comments:
एक टिप्पणी भेजें