Home > Untagged ਵਜ਼ੀਫ਼ਾ ਪ੍ਰੀਖਿਆ ਦੀ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਚ ਪੰਜ ਲੜਕੀਆਂ ਨੇ ਬਣਾਇਆ ਸਥਾਨ ਵਜ਼ੀਫ਼ਾ ਪ੍ਰੀਖਿਆ ਦੀ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਚ ਪੰਜ ਲੜਕੀਆਂ ਨੇ ਬਣਾਇਆ ਸਥਾਨ ਵਜ਼ੀਫ਼ਾ ਪ੍ਰੀਖਿਆ ਦੀ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਚ ਪੰਜ ਲੜਕੀਆਂ ਨੇ ਬਣਾਇਆ ਸਥਾਨ ਬਰਨਾਲਾ, 23 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਹਾਲ ਹੀ ਵਿੱਚ ਐਨ ਐਮ ਐਮ ਐਸ ਪ੍ਰੀਖਿਆ ਅੱਠਵੀਂ ਸ਼੍ਰੇਣੀ ਦਾ ਨਤੀਜ਼ਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਪੰਜ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ । ਪ੍ਰਿੰਸੀਪਲ ਵਿਨਸੀ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਨਿਆ ਸਕੂਲ ਬਰਨਾਲਾ ਨੇ ਆਪਣੀ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਐਨ ਐਮ ਐਮ ਐਸ ਦੀ ਪ੍ਰੀਖਿਆ ਵਿਚੋਂ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਵਿਚ ਪੰਜ ਸਥਾਨ ਪ੍ਰਾਪਤ ਕੀਤੇ ਹਨ।ਉਨ੍ਹਾਂ ਦੱਸਿਆ ਕਿ ਰਵਨੀਤ ਕੌਰ ਪੁੱਤਰੀ ਸ੍ਰੀ ਸੁਖਜੀਤ ਸਿੰਘ ਨੇ 137 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਬਰਨਾਲਾ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ।ਇਸ ਤੋਂ ਇਲਾਵਾ ਅਮਨਜੋਤ ਕੌਰ, ਸਿਮਰਨਦੀਪ ਕੌਰ, ਨਵਰੀਤ ਕੌਰ, ਅਤੇ ਰਮਨਦੀਪ ਕੌਰ ਨੇ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਦਰਜ਼ ਕਰਵਾਇਆ ।ਪ੍ਰਿੰਸੀਪਲ ਦੁਆਰਾ ਇਸ ਸਫ਼ਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ , ਅਤੇ ਵਿਸ਼ੇਸ਼ ਕਲਾਸਾਂ ਲਾਉਣ ਵਾਲੇ ਅਧਿਆਪਕਾਂ ਨੂੰ ਦਿੱਤਾ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਪਲਵਿਕਾ , ਨੀਰਜ ਰਾਣੀ , ਰਚਨਾ ਗੁਪਤਾ , ਪੰਕਜ ਗੋਇਲ , ਇੰਦਰਜੀਤ ਕੌਰ ਦੁਆਰਾ ਵਿਸ਼ੇਸ਼ ਕੋਚਿੰਗ ਦਿੱਤੀ ਗਈ । ਮੈਰਿਟ ਵਿੱਚ ਆਉਣ ਵਾਲੇ ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਅੱਜ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਨੀਤੂ ਸਿੰਗਲਾ ,ਨੀਰਜ ਦਾਨੀਆਂ, ਨੀਰੂ ਭਾਰਦਵਾਜ, ਰਾਜ ਰਾਣੀ , ਆਸ਼ਾ ਰਾਣੀ, ਰੋਸ਼ਨੀ, ਜਸਪ੍ਰੀਤ ਕੌਰ ,ਰਚਨਾ ਗੁਪਤਾ, ਕਮਲਦੀਪ, ਅਨੁਪੁਮਾ ਸ਼ਰਮਾ , ਪਵਨਦੀਪ, ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ। Title : ਵਜ਼ੀਫ਼ਾ ਪ੍ਰੀਖਿਆ ਦੀ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਚ ਪੰਜ ਲੜਕੀਆਂ ਨੇ ਬਣਾਇਆ ਸਥਾਨ Posted by : Visit www.hindi.men for more Date : जुलाई 24, 2022 Labels :
0 comments:
एक टिप्पणी भेजें