ਗਾਂਧੀ ਆਰੀਆ ਸਕੂਲ ਵਿਖੇ ਚੱਲ ਰਹੇ ਸਿਲਾਈ ਸੈਂਟਰ ਵੱਲੋਂ ਕੱਪੜੇ ਦੇ ਥੈਲੇ ਮੁਫ਼ਤ ਵੰਡਣ ਦਾ ਫ਼ੈਸਲਾ ਬਰਨਾਲਾ,26 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਚੱਲ ਰਹੇ ਸ਼ੀਲਾ ਰਾਣੀ ਸਿਲਾਈ ਸੈਂਟਰ ਵਿਖੇ ਕੱਪੜੇ ਦੇ ਥੈਲੇ ਤਿਆਰ ਕੀਤੇ ਜਾ ਰਹੇ ਹਨ । ਪਹਿਲੇ ਗੇੜ ਵਿੱਚ 2000 ਥੈਲੇ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ। ਸਰਕਾਰ ਵਲੋਂ ਇੱਕ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਪ੍ਰਸ਼ਾਸਨ ਅਤੇ ਸਰਕਾਰ ਨੂੰ ਸਹਿਯੋਗ ਦੇਣ ਦੇ ਲਈ ਗਾਂਧੀ ਆਰੀਆ ਸਕੂਲ ਦੇ ਸ਼ੀਲਾ ਰਾਣੀ ਸਿਲਾਈ ਸੈਂਟਰ ਵੱਲ੍ਹੋਂ ਪਹਿਲਕਦਮੀ ਕਰਦਿਆਂ ਥੈਲੇ ਤਿਆਰ ਕੀਤੇ ਜਾ ਰਹੇ ਹਨ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਕੋਈ ਵੀ ਕਾਨੂੰਨ ਉਦੋਂ ਤੱਕ ਚੰਗੀ ਤਰ੍ਹਾਂ ਲਾਗੂ ਨਹੀਂ ਹੋ ਸਕਦਾ ਜਿੰਨ੍ਹੀ ਦੇਰ ਤੱਕ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ। ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਕਰਨ ਅਤੇ ਕੱਪੜੇ ਦੇ ਥੈਲੇ ਲੋਕਾਂ ਨੂੰ ਮੁਫ਼ਤ ਵੰਡਣਾ ਇੱਕ ਵਧੀਆ ਅਤੇ ਸ਼ਾਨਦਾਰ ਉਪਰਾਲਾ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਵੱਲ੍ਹੋਂ ਇਸ ਕੰਮ ਲਈ ਸਹਿਯੋਗ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਜਦੋਂ ਬਾਜ਼ਾਰੋਂ ਸਾਮਾਨ ਲੈਣ ਜਾਣਾ ਹੈ ਤਾਂ ਕੱਪੜੇ ਦੇ ਥੈਲੇ ਲੈ ਕੇ ਜਾਉ। ਸ਼ਹਿਰ ਦੀਆਂ ਕਈ ਸੰਸਥਾਵਾਂ ਜਿਵੇਂ ਕਿ ਸੂਰਿਆਵੰਸ਼ੀ ਖੱਤਰੀ ਸਭਾ ( ਰਜਿ) ਬਰਨਾਲਾ, ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ (ਰਜਿ) ਬਰਨਾਲਾ, ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਜ਼ਿਲ੍ਹਾ ਇਕਾਈ ਬਰਨਾਲਾ, ਪ੍ਰਬੰਧਕ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ, ਅਧਿਆਪਕ ਦਲ ਪੰਜਾਬ, ਮਾਤਾ ਚਿੰਤਪੁਰਨੀ ਲੰਗਰ ਕਮੇਟੀ ਅਤੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਬਰਨਾਲਾ ਨੇ ਪ੍ਰਿੰਸੀਪਲ ਰਾਜਮਹਿੰਦਰ ਸਿੰਘ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲ੍ਹੋਂ ਕੱਪੜੇ ਦੇ ਥੈਲੇ ਵੰਡਣ ਦੇ ਕਾਰਜ ਦੀ ਪ੍ਰਸ਼ੰਸ਼ਾ ਕੀਤੀ ਹੈ।
ਗਾਂਧੀ ਆਰੀਆ ਸਕੂਲ ਵਿਖੇ ਚੱਲ ਰਹੇ ਸਿਲਾਈ ਸੈਂਟਰ ਵੱਲੋਂ ਕੱਪੜੇ ਦੇ ਥੈਲੇ ਮੁਫ਼ਤ ਵੰਡਣ ਦਾ ਫ਼ੈਸਲਾ
- Title : ਗਾਂਧੀ ਆਰੀਆ ਸਕੂਲ ਵਿਖੇ ਚੱਲ ਰਹੇ ਸਿਲਾਈ ਸੈਂਟਰ ਵੱਲੋਂ ਕੱਪੜੇ ਦੇ ਥੈਲੇ ਮੁਫ਼ਤ ਵੰਡਣ ਦਾ ਫ਼ੈਸਲਾ
- Posted by :
- Date : जुलाई 26, 2022
- Labels :
0 comments:
एक टिप्पणी भेजें