ਬਰਨਾਲਾ, 29 ਜੁਲਾਈ
ਪਿਛਲੇ ਕਈ ਦਿਨਾਂ ਤੋਂ ਸ਼ਹਿਰ ਬਰਨਾਲਾ ਵਿੱਚ ਸੀਵਰੇਜ ਸਿਸਟਮ ਦਾ ਮਾਡ਼ਾ ਹਾਲ ਹੈ ਅਤੇ ਵੱਖ-ਵੱਖ ਥਾਂਵਾਂ 'ਤੇ ਓਵਰ ਫਲੋਅ ਹੋਣ ਦੇ ਕਾਰਨ ਸੀਵਰੇਜ ਦਾ ਗੰਦਾ ਪਾਣੀ ਸਡ਼ਕਾਂ 'ਤੇ ਖਡ਼੍ਹਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ। ਜਿੱਥੇ ਸ਼ਹਿਰ ਦੇ ਸੇਖਾ ਰੋਡ ਵਿਖੇ ਕਈ ਦਿਨਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਅਤੇ ਬਿਮਾਰੀਆਂ ਨਾਲ ਜੂਝ ਰਹੇ ਰਹੇ ਹਨ, ਉੱਥੇ ਹੁਣ ਡੀ.ਐੱਸ.ਪੀ. ਦਫ਼ਤਰ ਦੇ ਸਾਹਮਣੇ ਵਾਲੇ ਰਾਹ 'ਤੇ ਵੀ ਕਈ ਦਿਨਾਂ ਤੋਂ ਸੀਵਰੇਜ ਓਵਰ ਫਲੋਅ ਹੋਣ ਕਾਰਨ ਲੋਕ ਕਾਫ਼ੀ ਦੁਖੀ ਹਨ। ਇੱਥੋਂ ਦੇ ਵਸਨੀਕ ਰਣਜੀਤ ਸਿੰਘ, ਗਗਨ ਸਿੰਘ, ਕ੍ਰਿਸ਼ਨ ਸਿੰਘ, ਪਰਮਜੀਤ ਕੌਰ, ਅਮਰਜੀਤ ਕੌਰ, ਰੰਜੂ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ ਆਦਿ ਨੇ ਪ੍ਰਸਾਸ਼ਨ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦੱਸਿਆ ਕਿ ਡੀ.ਐਸ.ਪੀ. ਦਫ਼ਤਰ ਦੇ ਨਾਲ ਕਿਲਾ ਮੁਹੱਲਾ ਵਾਲੀ ਸਡ਼ਕ ਵਾਲਾ ਸੀਵਰੇਜ ਲੱਗਭੱਗ 15 ਦਿਨਾਂ ਤੋਂ ਬੰਦ ਹੈ ਜਿਸ ਕਾਰਨ ਓਵਰ ਫਲੋਅ ਹੋਣ ਕਾਰਨ ਗੰਦਾਂ ਪਾਣੀ ਸਡ਼ਕਾਂ 'ਤੇ ਆ ਰਿਹਾ ਹੈ ਅਤੇ ਦੂਰ-ਦੂਰ ਤੱਕ ਬਦਬੂ ਫੈਲ ਰਹੀ ਹੈ। ਗੰਦੇ ਪਾਣੀ ਕਾਰਨ ਵੱਖ-ਵੱਖ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਨਗਰ ਕੌਂਸਲ ਅਤੇ ਸੀਵਰੇਜ਼ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਕੋਈ ਹੱਲ ਨਹੀਂ ਹੋਇਆ। ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਨ੍ਹਾਂ ਨੂੰ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
0 comments:
एक टिप्पणी भेजें