ਖਨੌਰੀ ਮੰਡੀ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਜੁਲਾਈ ਖਨੌਰੀ ਮੰਡੀ ਵਿੱਚ ਭਾਰੀ ਮੀਂਹ ਨੇ ਤਬਾਹੀ ਮਤ਼ਚਾ ਦਿਤੀ l ਗਲੀਆਂ ਬਜਾਰ ਨੈਸ਼ਨਲ ਹਾਇਵੇ ਤੇ ਪਾਣੀ ਭਰ ਗਿਆ l ਅਨਾਜ ਮੰਡੀ ਖਨੌਰੀ ਵਿੱਚ ਪਾਣੀ ਦੀ ਨਿਕਾਸੀ ਲਈ ਪਾਈਪ ਛੋਟੇ ਪਾਏ ਹੋਏ ਹਨ l ਜਿਨ੍ਹਾਂ ਵਿੱਚ ਬਾਰਿਸ ਕਰਕੇ ਮਿੱਟੀ ਫ਼ਸੀ ਹੋਈ ਹੈ l ਜਿਸ ਕਰਕੇ ਪਾਣੀ ਬਹੁਤ ਘੱਟ ਨਿਕਲਦਾ ਹੈ l ਅਨਾਜ ਮੰਡੀ ਦੇ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਵੱਡੀ ਪਾਈਪ ਲਾਈਨ ਪਾਈ ਜਾਵੇ ਤਾਂ ਜੋ ਪਾਣੀ ਜਲਦੀ ਨਿਕਲ ਸਕੇ l ਖਨੌਰੀ ਦੇ ਲੋਕਾਂ ਨੂੰ ਅਨਾਜ ਮੰਡੀ ਵਿੱਚ ਆਣ ਜਾਣ ਦਾ ਕੋਈ ਰਸਤਾ ਨਹੀਂ l
0 comments:
एक टिप्पणी भेजें