Home > Untagged ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿਖੇ ਲਗਾਏ ਅਤੇ ਵੰਡੇ ਗਏ ਬੂਟੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿਖੇ ਲਗਾਏ ਅਤੇ ਵੰਡੇ ਗਏ ਬੂਟੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿਖੇ ਲਗਾਏ ਅਤੇ ਵੰਡੇ ਗਏ ਬੂਟੇ । ਬਰਨਾਲਾ, 24 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਾਤਾਵਰਣ ਮੰਤਰੀ ਮੀਤ ਹੇਅਰ ਦੀ ਦੇਖ ਰੇਖ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿਖੇ 200 ਬੂਟੇ ਵਿਦਿਆਰਥੀਆਂ ਨੂੰ ਵੰਡੇ ਗਏ ਅਤੇ 35 ਬੂਟੇ ਸਕੂਲ ਦੇ ਗਰਾਊਂਡ ਵਿੱਚ ਲਗਾਏ ਗਏ । ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਅੰਕੁਰ ਗੋਇਲ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ, ਆਮ ਆਦਮੀ ਪਾਰਟੀ ਪੰਜਾਬ ਨੇ ਵਿਦਿਆਰਥੀਆਂ ਨੂੰ ਬੂਟੇ ਵੰਡਣ ਅਤੇ ਬੂਟੇ ਲਾਉਣ ਦੀ ਰਸਮ ਅਦਾ ਕੀਤੀ । ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਵਾਤਾਵਰਨ ਬਹੁਤ ਹੀ ਗੰਧਲਾ ਹੋ ਚੁੱਕਾ ਹੈ। ਪੰਜਾਬੀ ਵੱਖ ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਹਰ ਮਨੁੱੱਖ ਘੱਟੋ ਘੱਟ 5 ਬੂਟੇ ਜ਼ਰੂਰ ਲਗਾਏ । ਉਨ੍ਹਾਂ ਬੂਟੇ ਲਗਾਓ, ਬੂਟੇ ਬਚਾਓ ਦਾ ਨਾਅਰਾ ਦਿੰਦਿਆਂ ਕਿਹਾ ਕਿ ਜਿੰਨ੍ਹੇ ਜ਼ਰੂਰੀ ਬੂਟੇ ਲਗਾਉਣੇ ਹਨ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਨ੍ਹਾਂ ਦੀ ਪਰਵਰਿਸ਼ ਕਰਨੀ ਹੈ । ਸਕੂਲ ਪ੍ਰਿੰਸੀਪਲ ਸੰਜੇ ਸਿੰਗਲਾ ਨੇ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਰੋਹਿਤ ਕੁਮਾਰ ਓਸ਼ੋ ,ਮੱਖਣ ਲਾਲ, ਗਗਨ ਕੌਸ਼ਿਕ, ਕਰਨਪ੍ਰੀਤ, ਨਵੀਨ ਕੌਸ਼ਲ , ਨੀਟੀ ਕੁਮਾਰ ਆਦਿ ਵਾਤਾਵਰਣ ਪ੍ਰੇਮੀ ਮੌਜੂਦ ਸਨ। ਸਕੂਲ ਸਟਾਫ਼ ਵੱਲੋਂ ਪ੍ਰਮੋਦ ਕੁਮਾਰ, ਕੁਸ਼ਲ ਸਿੰਘੀ, ਰਣਜੀਤ ਸਿੰਘ ਜੰਡੂ, ਰਵਨੀਤ ਸ਼ਰਮਾ, ਵਤਨਦੀਪ ਕੌਰ , ਰੁਪਿੰਦਰ ਕੌਰ, ਕੁਲਜੀਤ ਰਤਨ ਅਤੇ ਚੰਚਲ ਕੁਮਾਰ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾਈ। Title : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿਖੇ ਲਗਾਏ ਅਤੇ ਵੰਡੇ ਗਏ ਬੂਟੇ Posted by : Visit www.hindi.men for more Date : जुलाई 24, 2022 Labels :
0 comments:
एक टिप्पणी भेजें