Home > Untagged ਟਰੱਸਟ ਦੇ ਸਾਹਮਣੇ ਕੂੜੇ ਦਾ ਡੰਪ ਖਤਮ ਕਰਕੇ ਜੌਂਟੀ ਮਾਨ ਦੀ ਅਗਵਾਈ ਚ ਲਗਾਏ ਬੂਟੇ ਟਰੱਸਟ ਦੇ ਸਾਹਮਣੇ ਕੂੜੇ ਦਾ ਡੰਪ ਖਤਮ ਕਰਕੇ ਜੌਂਟੀ ਮਾਨ ਦੀ ਅਗਵਾਈ ਚ ਲਗਾਏ ਬੂਟੇ ਟਰੱਸਟ ਦੇ ਸਾਹਮਣੇ ਕੂੜੇ ਦਾ ਡੰਪ ਖਤਮ ਕਰਕੇ ਜੌਂਟੀ ਮਾਨ ਦੀ ਅਗਵਾਈ ਚ ਲਗਾਏ ਬੂਟੇ ਬਰਨਾਲਾ, 21 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਨਗਰ ਸੁਧਾਰ ਟਰੱਸਟ ਦੇ ਸਾਹਮਣੇ ਬਹੁਤ ਲੰਬੇ ਸਮੇਂ ਤੋਂ ਕੂੜੇ ਦਾ ਡੰਪ ਲੱਗਿਆ ਹੋਇਆ ਸੀ। ਆਸ ਪਾਸ ਦੇ ਲੋਕ ਅਤੇ ਰਾਹਗੀਰ ਬਹੁਤ ਔਖੇ ਸਨ । ਹੁਣ ਨਗਰ ਕੌਂਸਲਰ ਜੌਂਟੀ ਮਾਨ ਦੀ ਅਗਵਾਈ ਵਿੱਚ ਇਸ ਥਾਂ ਤੇ ਲੱਗੇ ਕੂੜੇ ਦੇ ਢੇਰ ਨੂੰ ਜੇ ਸੀ ਬੀ ਮਸ਼ੀਨ ਦੇ ਨਾਲ ਹਟਵਾ ਕੇ ਮਿੱਟੀ ਸੁੱਟੀ ਗਈ ਅਤੇ ਇਸ ਜਗ੍ਹਾ ਤੇ ਬੂਟੇ ਲਗਾਏ ਗਏ ਹਨ। ਇਸ ਕੰਮ ਦੀ 22 ਏਕੜ ਅਤੇ ਆਸ ਪਾਸ ਦੇ ਲੋਕ ਬਹੁਤ ਪ੍ਰਸ਼ੰਸ਼ਾ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਰਾਜੇਸ਼ ਭੂਟਾਨੀ ਸਮਾਜ ਸੇਵੀ ਨੇ ਕਿਹਾ ਕਿ ਜਿੱਥੇ ਕੂੜਾ ਕਰਕਟ ਖ਼ਤਮ ਕਰ ਦਿੱਤਾ ਗਿਆ ਹੈ ਉੱਥੇ ਬੂਟੇ ਲਾਉਣ ਦੇ ਨਾਲ ਇਲਾਕੇ ਦੀ ਸੁੰਦਰਤਾ ਵਿੱਚ ਵਾਧਾ ਹੋਇਆ ਹੈ । ਨਗਰ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਨੇ ਦੱਸਿਆ ਇਸ ਲੋਕ ਭਲਾਈ ਦੇ ਕੰਮ ਵਿਚ ਰਜੇਸ਼ ਭੂਟਾਨੀ , ਸਮਾਜ ਸੇਵੀ ਕ੍ਰਿਸ਼ਨ ਬਿੱਟੂ , ਬਲਰਾਜ ਬੱਲੀ, ਪ੍ਰੇਮ ਕੁਮਾਰ , ਕੁਲਵਿੰਦਰ ਡੋਵੀ, ਟੈਣੀ ਭੰਡਾਰੀ, ਕਾਲਾ ਮੰਤਰੀ, ਸੁਸੀਲ ਬੰਟੀ, ਆਂਚਲ ਸ਼ਰਮਾ, ਭੋਲੂ ਜੱਸਲ, ਜੱਗਾ ਸੰਧੂ ਨੇ ਬਹੁਤ ਹੀ ਸਹਿਯੋਗ ਦਿੱਤਾ। ਉਨ੍ਹਾਂ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਹੈ। Title : ਟਰੱਸਟ ਦੇ ਸਾਹਮਣੇ ਕੂੜੇ ਦਾ ਡੰਪ ਖਤਮ ਕਰਕੇ ਜੌਂਟੀ ਮਾਨ ਦੀ ਅਗਵਾਈ ਚ ਲਗਾਏ ਬੂਟੇ Posted by : Visit www.hindi.men for more Date : जुलाई 21, 2022 Labels :
0 comments:
एक टिप्पणी भेजें