Home > Untagged ਕੋਲਕਾਤਾ ਵਿਖੇ ਹੋਈ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ 'ਚ ਇੰਦਰਬੀਰ ਸਿੰਘ ਬਰਾੜ ਨੇ ਜਿੱਤੇ ਦੋ ਸੋਨੇ ਦੇ ਮੈਡਲ ਕੋਲਕਾਤਾ ਵਿਖੇ ਹੋਈ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ 'ਚ ਇੰਦਰਬੀਰ ਸਿੰਘ ਬਰਾੜ ਨੇ ਜਿੱਤੇ ਦੋ ਸੋਨੇ ਦੇ ਮੈਡਲ ਕੋਲਕਾਤਾ ਵਿਖੇ ਹੋਈ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ 'ਚ ਇੰਦਰਬੀਰ ਸਿੰਘ ਬਰਾੜ ਨੇ ਜਿੱਤੇ ਦੋ ਸੋਨੇ ਦੇ ਮੈਡਲ ਬਰਨਾਲਾ, 24 ਜੁਲਾਈ (ਡਾ ਰਾਕੇਸ਼ ਪੁੰਜ/ ਸੁਖਵਿੰਦਰ ਸਿੰਘ ਭੰਡਾਰੀ) ਇੰਦਰਬੀਰ ਸਿੰਘ ਬਰਾੜ ਪੁੱਤਰ ਰਾਜਿੰਦਰ ਸਿੰਘ ਬਰਾੜ ਬਰਨਾਲਾ ਨੇ ਕੋਲਕਾਤਾ 'ਚ ਹੋਈ ਵਾਕੋ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਤਗ਼ਮੇ ਜਿੱਤ ਕੇ ਜਿੱਥੇ ਆਪਣੇ ਮਾਂ ਬਾਪ ਅਤੇ ਬਰਨਾਲਾ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਰਾਸ਼ਟਰੀ ਖਿਡਾਰੀ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ ਹੈ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਸਟੇਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਅੰਡਰ -18 ਵਿੱਚ ਇੰਦਰਵੀਰ ਸਿੰਘ ਬਰਾੜ ਨੇ ਦੋ ਸੋਨੇ ਦੇ ਤਗ਼ਮੇ ਜਿੱਤੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਤੋਂ ਬਾਕਸਿੰਗ ਕੋਚ ਰਣਜੀਤ ਸਿੰਘ ਮਾਨ ਅਤੇ ਕਿੱਕ ਬਾਕਸਿੰਗ ਕੋਚ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ । ਇੰਦਰਵੀਰ ਸਿੰਘ ਬਰਾੜ ਵੱਲੋਂ ਸੋਨੇ ਦੇ ਮੈਡਲ ਜਿੱਤਣ ਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਰਾਸ਼ਟਰੀ ਖਿਡਾਰੀ ਇੰਦਰਵੀਰ ਸਿੰਘ ਬਰਾੜ ਦੇ ਬਰਨਾਲਾ ਪੁੱਜਣ ਤੇ ਪਤਵੰਤੇ ਸੱਜਣਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। Title : ਕੋਲਕਾਤਾ ਵਿਖੇ ਹੋਈ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ 'ਚ ਇੰਦਰਬੀਰ ਸਿੰਘ ਬਰਾੜ ਨੇ ਜਿੱਤੇ ਦੋ ਸੋਨੇ ਦੇ ਮੈਡਲ Posted by : Visit www.hindi.men for more Date : जुलाई 24, 2022 Labels :
0 comments:
एक टिप्पणी भेजें