ਸਹਾਇਕ ਉਪਕਰਨਾਂ ਵਾਸਤੇ ਸੀਐਸਸੀ 'ਤੇ ਰਜਿਸਟ੍ਰੇਸ਼ਨ ਕਰਵਾਉਣ ਦਿਵਿਆਂਗਜਨ: ਤੇਆਵਾਸਪ੍ਰੀਤ ਕੌਰ
ਬਰਨਾਲਾ, 14 ਜੁਲਾਈ (ਡਾ: ਰਾਕੇਸ਼ ਪੁੰਜ,ਸੁਖਵਿੰਦਰ ਸਿੰਘ ਭੰਡਾਰੀ)
ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਏਡੀਆਈਪੀ ਸਕੀਮ ਅਧੀਨ ਅਲਿਮਕੋ ਵੱਲੋਂ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਾਏ ਜਾਣਗੇ, ਜਿਸ ਸਬੰਧੀ ਦਿਵਿਆਂਗ ਵਿਅਕਤੀ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰਾਂ 'ਤੇ ਰਜਿਸਟ੍ਰੇਸ਼ਨ ਕਰਵਾਉਣ। ਉਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼ ਜਿਵੇਂ ਲਾਭਪਾਤਰੀ ਦੀ ਫੋਟੋ, ਅਸਲ ਆਧਾਰ ਕਾਰਡ, ਅਸਲ ਵਿਕਲਾਂਗਤਾ ਸਰਟੀਫਿਕੇਟ ਨਾਲ ਲਿਜਾਇਆ ਜਾਵੇ। ਇਸ ਤੋਂ ਇਲਾਵਾ ਆਮਦਨ ਸਰਟੀਫਿਕੇਟ (22 ਹਜ਼ਾਰ ਰੁਪਏ ਮਹੀਨੇ ਤੋਂ ਘੱਟ), ਜੋ ਐਮਸੀ ਜਾਂ ਸਰਪੰਚ ਵੱਲੋਂ ਤਸਦੀਕ ਕੀਤਾ ਹੋਵੇ, ਲਗਾਇਆ ਜਾਵੇ।
0 comments:
एक टिप्पणी भेजें