ਵਿਹਿਪ ਧਰਮ ਪ੍ਰਸਾਰ ਪੰਜਾਬ ਵੱਲੋਂ ਸ਼ਿਵਰਾਤਰੀ ਤਿਉਹਾਰ ਮੌਕੇ ਯਾਤਰਾ ਹਰਿਦੁਆਰ ਲਈ ਰਵਾਨਾ
ਯੂਵਾਵਾਂ ਨੂੰ ਧਰਮ ਨਾਲ ਜੋੜਨ ਦਾ ਰਹੇਗਾ ਮੁੱਖ ਟੀਚਾ----ਮਾਰਵਾੜੀ
ਵਿਸ਼ਵ ਹਿੰਦੂ ਪਰੀਸ਼ਦ ਪੰਜਾਬ ਦੇ ਸੂਬਾ ਸਹਿ ਮੁਖੀ ਵਿਜੇ ਮਾਰਵਾੜੀ ਨੇ ਸ਼ਿਵ ਭਗਤਾਂ ਨਾਲ ਗੰਗਾ ਜੱਲ ਲਿਆਉਣ ਲਈ ਹਰਿਦੁਆਰ ਰਵਾਨਾ ਹੁੰਦੇ ਹੋਏ ਸਾਡੇ ਪੱਤਰ ਪ੍ਰੇਰਕ ਨਾਲ ਗੱਲਬਾਤ ਕਰਦਿਆਂ ਕਿਹਾ ਕੀ
ਵਿਸ਼ਵ ਹਿੰਦੂ ਪ੍ਰੀਸ਼ਦ ਧਰਮ ਪ੍ਰਸਾਰ ਪੰਜਾਬ ਵੱਲੋਂ ਯੂਵਾਵਾਂ ਨੂੰ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਦੇ ਪਾਤਰ ਲਿਆ ਤੇ ਮੁਹੱਈਆ ਕਰਾਵਾ ਕੇ ਹਿੰਦੂ ਧਰਮ ਦੇ ਸ਼ਿਵਰਾਤਰੀ ਤਿਉਹਾਰ ਮੌਕੇ ਭਗਵਾਨ ਭੋਲੇਨਾਥ ਦੇ ਪਵਿੱਤਰ ਸ਼ਿਵਲਿੰਗ ਤੇ ਜਲ ਅਭਿਸ਼ੇਕ ਕਰਵਾਵਾਂਗੇ ਤਾਂ ਜੋ ਵੱਧ ਤੋਂ ਵੱਧ ਯੂਵਾ ਪਰਿਵਾਰ ਸਮੇਤ ਧਰਮ ਨਾਲ ਜੁੜੇ ਰਹਿਣ ਮਾਰਵਾੜੀ ਨੇ ਕਿਹਾ ਕਿ ਵਿਹਿਪ ਦੇ ਮੈਂਬਰ ਦੇਸ਼ ਅਤੇ ਵਿਦੇਸ਼ ਵਿੱਚ 57 ਸਾਲਾਂ ਤੋਂ ਲਗਾਤਾਰ ਹਰ ਸਮੇਂ ਧਾਰਮਿਕ ਤੇ ਸਮਾਜਿਕ ਕੰਮਾਂ ਰਾਹੀਂ ਹਿੰਦੁਆਂ ਨੂੰ ਪ੍ਰੇਰਿਤ ਕਰਦੇ ਹਨ ਜਿਸ ਤੋਂ ਜਾਗਰਤ ਹੋ ਕੇ ਹਿੰਦੂਆਂ ਵਿਚ ਆਤਮ-ਵਿਸ਼ਵਾਸ ਅਤੇ ਨਵੀਂ ਊਰਜਾ ਦਾ ਬਹਾਵ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੋਵੇ ਅਤੇ ਉਹ ਆਪਣੇ ਧਰਮ ਦੇ ਲਈ ਹੋਰ ਜ਼ਿਆਦਾ ਸ਼ਰਧਾ ਭਾਵ ਨਾਲ ਕੰਮ ਕਰਨ ਮਾਰਵਾੜੀ ਨੇ ਕਿਹਾ ਕਿ ਇਸ ਲੜੀ ਵਿਚ ਅਸੀ ਅੱਜ ਹਰਿਦੁਆਰ ਜਾ ਰਹੇ ਹਾਂ ਉਥੋਂ ਯੂਵਾਵਾਂ ਲਈ ਗੰਗਾ ਜਲ ਦੇ ਪਾਤਰ ਲਿਆ ਕੇ ਉਨ੍ਹਾਂ ਨੂੰ ਮੁੱਖ ਤੌਰ ਤੇ ਦੇਵਾਂਗੇ ਤਾਂ ਜੋ ਇਹ ਯੂਵਾ ਆਪਣੇ ਪਰਿਵਾਰ ਸਮੇਤ ਵਿਧੀ ਵਿਧਾਨ ਅਤੇ ਮੰਤਰਾਂ ਨਾਲ ਪਵਿੱਤਰ ਗੰਗਾ ਜਲ ਨੂੰ ਸ਼ਿਵਰਾਤਰੀ ਤਿਉਹਾਰ ਮੌਕੇ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ਤੇ ਚੜ੍ਹਾਅ ਕੇ ਪੂਜਾ ਪਾਠ ਵਿੱਚ ਭਾਗ ਲੈ ਕੇ ਧਰਮ ਦੇ ਰਾਹ ਨੂੰ ਹੋਰ ਜਿਆਦਾ ਸ਼ਰਧਾ ਨਾਲ ਅਪਣਾਉਣ ਅਤੇ ਆਪਣੇ ਧਰਮ ਦੇ ਪ੍ਰਤੀ ਜਾਗਰਤ ਰਹਨ।
0 comments:
एक टिप्पणी भेजें