Contact for Advertising

Contact for Advertising

Latest News

बुधवार, 27 जुलाई 2022

ਸਵਾਮੀ ਨਿਤਿਆਨੰਦ ਨਿਵਾਸ ਆਸ਼ਰਮ ਵਿਖੇ ਸ਼ਿਵ ਜਾਗਰਣ ਧੂਮਧਾਮ ਨਾਲ ਮਨਾਇਆ ਗਿਆ।

ਸਵਾਮੀ ਨਿਤਿਆਨੰਦ ਨਿਵਾਸ ਆਸ਼ਰਮ ਵਿਖੇ ਸ਼ਿਵ ਜਾਗਰਣ ਧੂਮਧਾਮ ਨਾਲ ਮਨਾਇਆ ਗਿਆ।     ਬਰਨਾਲਾ, 27 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਸਵਾਮੀ ਨਿਤਿਆਨੰਦ ਨਿਵਾਸ ਆਸ਼ਰਮ ਲੱਖੀ ਕਲੋਨੀ ਬਰਨਾਲਾ ਵਿਖੇ ਸ਼ਿਵ ਜਾਗਰਣ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਜੋਤੀ ਪ੍ਰਚੰਡ  ਵਿਨੋਦ ਸਿੰਗਲਾ ਨੇ ਆਪਣੇ ਪਰਿਵਾਰ ਸਮੇਤ ਕੀਤੀ।  ਸ਼ਿਵ ਜਾਗਰਣ ਚ ਬਤੌਰ ਮੁੱਖ ਮਹਿਮਾਨ ਅੰਕੁਰ ਗੋਇਲ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਬਰਨਾਲਾ ਆਮ ਆਦਮੀ ਪਾਰਟੀ ਪੰਜਾਬ ਆਪਣੇ ਸਾਥੀਆਂ ਸਮੇਤ ਪਹੁੰਚੇ।  ਜਾਗਰਣ ਚ  ਭਜਨ ਸਮਰਾਟ ਮਨੀਸ਼ੀ ਦੱਤ ਸ਼ਰਮਾ ਨੇ ਘੋਟਾ ਘੋਟਾ ਘੋਟਾ ਸ਼ਿਵਾ ਨੇ ਲਾਇਆ ਘੋਟਾ, ਰੰਗ  ਬਰਸੇ ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ , ਮਿਲਤਾ ਹੈ ਸਭ ਸੰਸਾਰ ਗੁਰੂ ਕੇ ਚਰਨੋਂ ਮੇਂ ਪ੍ਰਣਾਮ ਗੁਰੂਦੇਵ ਤੁਮਹਾਰੇ ਚਰਨੋਂ ਮੇਂ ਆਦਿ ਅਨੇਕਾਂ ਭਜਨ ਗਾ ਕੇ ਸ਼ਿਵ ਭਗਤਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਹੁਲ ਬਾਲੀ ਆਪਣੀ ਟੀਮ ਸਮੇਤ ਪਹੁੰਚੇ।  ਸੰਘ ਪਰਿਵਾਰ ਵੱਲੋਂ ਅਸ਼ਵਨੀ ਸਿੰਗਲਾ ਤੇ ਡਾ: ਨਰਿੰਦਰ ਕੁਮਾਰ ਨੇ ਹਾਜ਼ਰੀ ਲਗਵਾਈ।ਆਮ ਆਦਮੀ ਪਾਰਟੀ ਵੱਲੋਂ ਰੋਹਿਤ ਸ਼ਰਮਾ ਅਤੇ ਨਵੀਨ ਕੁਮਾਰ  ਹਾਜ਼ਰ ਸਨ। ਮੰਦਰ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਬਿੱਟੂ ਨੇ ਸਾਰਿਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ।  ਇਸ ਮੌਕੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮੁਨੀਸ਼ ਬਾਂਸਲ, ਕੈਸ਼ੀਅਰ ਤਰਸੇਮ ਸਿੰਗਲਾ ਅਤੇ  ਲੱਖੀ ਕਲੋਨੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਪੀ ਡੀ ਸ਼ਰਮਾ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।

ਸਵਾਮੀ ਨਿਤਿਆਨੰਦ ਨਿਵਾਸ ਆਸ਼ਰਮ ਵਿਖੇ ਸ਼ਿਵ ਜਾਗਰਣ ਧੂਮਧਾਮ ਨਾਲ ਮਨਾਇਆ ਗਿਆ।
  • Title : ਸਵਾਮੀ ਨਿਤਿਆਨੰਦ ਨਿਵਾਸ ਆਸ਼ਰਮ ਵਿਖੇ ਸ਼ਿਵ ਜਾਗਰਣ ਧੂਮਧਾਮ ਨਾਲ ਮਨਾਇਆ ਗਿਆ।
  • Posted by :
  • Date : जुलाई 27, 2022
  • Labels :
  • Blogger Comments
  • Facebook Comments

0 comments:

एक टिप्पणी भेजें

Top