ਕੰਨਿਆ ਸਕੂਲ ਬਰਨਾਲਾ ਤੋਂ ਕੀਤਾ ਗਿਆ "ਰੁੱਖ ਲਗਾਓ ਵਾਤਾਵਰਣ ਬਚਾਓ" ਮੁਹਿੰਮ ਦਾ ਆਗਾਜ਼
ਬਰਨਾਲਾ,20 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਦੁਆਰਾ ਜ਼ਿਲ੍ਹਾ ਬਰਨਾਲਾ ਨੂੰ ਹਰਾ ਭਰਿਆ ਬਣਾਉਣ ਲਈ ਚਲਾਈ ਗਈ ਰੁੱਖ ਲਗਾਓ ਵਾਤਾਵਰਣ ਬਚਾਓ ਮੁਹਿੰਮ ਦਾ ਆਗਾਜ਼ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ , ਉਚੇਰੀ ਸਿੱਖਿਆ - ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਨੇ ਸਥਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਬੂਟਾ ਲਾ ਕੇ ਕੀਤਾ। ਇਹਨਾਂ ਦੇ ਨਾਲ ਹੀ ਡਿਪਟੀ ਕਮਿਸ਼ਨਰ ਹਰੀਸ਼ ਨਈਅਰ, ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਪ੍ਰਿੰਸੀਪਲ ਵਿਨਸੀ ਜਿੰਦਲ ਨੇ ਵੀ ਬੂਟੇ ਲਗਾਏ । ਮੰਤਰੀ ਦੁਆਰਾ ਸਕੂਲ ਦੇ ਲਗਭਗ 100 ਵਿਦਿਆਰਥੀਆਂ ਨੂੰ ਫਲਦਾਰ ਬੂਟੇ ਵੰਡੇ ਗਏ। ਪ੍ਰਸ਼ਾਸਨ ਦੁਆਰਾ ਸਕੂਲ ਦੇ ਵਿਦਿਆਰਥੀਆਂ ਨੂੰ ਵੰਡਣ ਅਤੇ ਸਕੂਲ ਵਿੱਚ ਲਗਾਓ ਲਈ 500 ਬੂਟੇ ਦਿੱਤੇ ਗਏ। ਅੱਜ ਹੀ ਸਕੂਲ ਦੇ ਵਿਦਿਆਰਥੀਆਂ ਦੁਆਰਾ ਮੋਕੇ ਤੇ ਹੀ ਸਕੂਲ ਵਿੱਚ ਲਗਭਗ 100 ਵੱਖਰੇ ਵੱਖਰੇ ਬੂਟੇ ਲਗਾਏ ਗਏ। ਕੈਬਨਿਟ ਮੰਤਰੀ ਦੁਆਰਾ ਸਕੂਲ ਦੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਅਤੇ ਓਹਨਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਾਤਾਵਰਣ ਬਚਾਓ ਸਬੰਧੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। 8ਵੀ, 10ਵੀਂ ਅਤੇ 12ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਉਣ ਵਾਲੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੈਬਨਿਟ ਮੰਤਰੀ , ਡੀ. ਸੀ. , ਏ. ਡੀ. ਸੀ,, ਜਿਲ੍ਹਾ ਸਿੱਖਿਆ ਅਫ਼ਸਰ ਦੂਆਰਾ ਸਨਮਾਨਿਤ ਕੀਤਾ ਗਿਆ। ਸਕੂਲ਼ ਪ੍ਰਿੰਸੀਪਲ ਵਿੰਨੀ ਜਿੰਦਲ ਦੁਆਰਾ ਸਾਰੇ ਮਹਿਮਾਨ ਨੂੰ ਸਮਾਲ ਗਮਲਾ ਪਲਾਂਟ ਭੇਂਟ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਦੂਆਰਾ ਕੈਬਨਿਟ ਮੰਤਰੀ ਦਾ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਮੈਡਮ ਹਰਕੰਵਲਜੀਤ ਕੌਰ ਡਿਪਟੀ ਡੀ. ਈ. ਓ., ਮੈਡਮ ਡੀ ਪੀ ਆਰ ਓ, ਮੈਡਮ ਵਿੰਸੀ ਜਿੰਦਲ, ਪ੍ਰਿੰਸੀਪਲ ਰਾਜੇਸ਼ ਗੋਇਲ, ਪ੍ਰਿੰਸੀਪਲ ਸੰਜੇ ਸਿੰਗਲਾ, ਪ੍ਰਿੰਸੀਪਲ ਰਾਕੇਸ਼ ਕੁਮਾਰ,ਗੁਰਮੀਤ ਸਿੰਘ ਪ੍ਰਧਾਨ ਐਸ ਐਮ ਸੀ ਕਮੇਟੀ,ਐਮ ਸੀ ਭੱਠਲ , ਭੁਪਿੰਦਰ ਸਿੰਘ ਐਮ ਸੀ, ਜਗਰਾਜ ਸਿੰਘ ਐਮ ਸੀ, ਸ਼ਹਿਰ ਦੇ ਹੋਰ ਪਤਵੰਤੇ ਸੱਜਣ ਅਤੇ ਕੰਨਿਆ ਸਕੂਲ ਦਾ ਸਟਾਫ ਹਾਜ਼ਰ ਰਿਹਾ।
0 comments:
एक टिप्पणी भेजें