ਕਬਾਇਲੀ ਔਰਤ ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ਨਾਲ ਮਜ਼ਬੂਤ ਹੋ ਕੇ ਸਮਾਜਿਕ ਸਮਰਸਤਾ ਬਰਨਾਲਾ, 22 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਬਠਿੰਡਾ ਅਤੇ ਭਦੌੜ ਹਲਕਿਆਂ ਦੇ ਇੰਚਾਰਜ ਦਰਸ਼ਨ ਸਿੰਘ ਨੈਣੇਵਾਲ ਨੇ ਪਹਿਲੀ ਕਬਾਇਲੀ ਔਰਤ ਦੇ ਰਾਸ਼ਟਰਪਤੀ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਅੰਦਰ ਸੰਵਿਧਾਨ ਦੀ ਮੂਲ ਭਾਵਨਾ ਅਨੁਸਾਰ ਆਦਿਵਾਸੀ ਔਰਤ ਦੇ ਰਾਸ਼ਟਰਪਤੀ ਬਣਨ ਨਾਲ ਸਮਾਜਿਕ ਸਮਰਸਤਾ ਮਜ਼ਬੂਤ ਹੋਈ ਹੈ ਅਤੇ ਦੇਸ਼ ਵਾਸੀਆਂ ਅਤੇ ਵੱਖ ਵੱਖ ਕਬੀਲਿਆਂ ਨਾਲ ਸੰਬੰਧਿਤ ਲਗਪਗ ਦੱਸ ਕਰੋੜ ਤੋਂ ਵੱਧ ਵਸੋਂ ਦਰੌਪਦੀ ਮੁਰਮੂ ਦੇ ਰਾਸ਼ਟਰਪਤੀ ਚੁਣੇ ਜਾਣ ਨਾਲ ਵਧੇਰੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਦੇਸ਼ ਦੀ ਮੁੱਖ ਧਾਰਾ 'ਚ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਵਧੇਰੇ ਪੁਖ਼ਤਾ ਹੋਇਆ ਹੈ। ਦਰੋਪਦੀ ਮੁਰਮੂ ਪਹਿਲੀ ਆਦਿਵਾਸੀ ਔਰਤ ਹੈ ਜਿਹੜੀ ਕਿ ਇਸ ਅਹੁਦੇ ਲਈ ਚੁਣੀ ਗਈ ਹੈ ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਕਿ ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ਨਾਲ ਦੇ ਦੇਸ਼ ਅੰਦਰ ਸਦਭਾਵਨਾ ਤੇ ਸਹਿਯੋਗ ਅਤੇ ਸਮਾਜਿਕ ਮੇਲ ਜੋਲ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਦੇ ਤੌਰ ਤੇ ਜੀਵਨ ਸ਼ੁਰੂ ਕਰਨ ਵਾਲੀ ਦਰੌਪਦੀ ਮੁਰਮੂ ਨੇ ਰਾਜਨੀਤੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਸਾਲ 2007 ਵਿੱਚ 147 ਵਿਧਾਇਕਾਂ ਵਿੱਚੋਂ ਚੰਗੇ ਵਿਧਾਇਕ ਹੋਣ ਦਾ ਮਾਣ ਹਾਸਲ ਕੀਤਾ ਅਤੇ 2015 ਵਿੱਚ ਆਦਿਵਾਸੀ ਸਮਾਜ ਵਿਚੋਂ ਪਹਿਲੀ ਰਾਜਪਾਲ ਝਾਰਖੰਡ ਸੂਬੇ ਦੀ ਬਣੀ । ਉਨ੍ਹਾਂ ਕਿਹਾ ਕਿ ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਨਾਲ ਨਿਊ ਇੰਡੀਆ ਦੀ ਭਾਵਨਾ ਮਜ਼ਬੂਤ ਹੋਵੇਗੀ ਅਤੇ ਰਾਜਨੀਤੀ ਚ ਪਰਿਵਾਰਵਾਦ ਦੇ ਖਾਤਮੇ ਦੇ ਅੰਤ ਵੀ ਹੋਵੇਗਾ । ਚੰਗੇ ਅਕਸ ਵਾਲੀ ਦਰੌਪਦੀ ਮੁਰਮੂ ਨੇ ਪਤੀ ਅਤੇ ਦੋ ਪੁੱਤਰਾਂ ਦੇ ਵਿਛੋੜੇ ਦੇ ਬਾਵਜੂਦ ਵੀ ਮਹਿਲਾ ਸਸ਼ਕਤੀਕਰਨ ਦੀ ਸ਼ਾਨਦਾਰ ਮਿਸਾਲ
ਪੇਸ਼ ਕੀਤੀ ਹੈ ਔਰਤਾਂ , ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਦਰੌਪਦੀ ਮੁਰਮੂ ਦੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸਿੰਘ, ਕਰਨਦੀਪ ਸਿੰਘ, ਗੁਰਜੀਤ ਸਿੰਘ ਅਤੇ ਲੋਕੇਸ਼ ਕੁਮਾਰ ਆਦਿ ਹਾਜ਼ਰ ਸਨ
0 comments:
एक टिप्पणी भेजें