ਪੱਖੋ ਕੈਂਚੀਆਂ ਟੋਲ ਪਲਾਜ਼ਾ ਤੇ ਟੋਲ ਅਧਿਕਾਰੀਆਂ ਦੀ ਕਿਸਾਨ ਆਗੂ ਨਾਲ ਧੱਕੇਸ਼ਾਹੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨੇ ਟੋਲ ਪਲਾਜਾ ਕੀਤਾ ਜਾਮ
ਟੋਲ ਮੁਲਾਜਮਾਂ
ਨੇ ਕੀਤਾ ਲਿਖਤੀ ਅਹਿਸਾਸ
ਬਰਨਾਲਾ 16 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਿੰਡ ਫਰਵਾਹੀ ਦੀ ਇਕਾਈ ਦੇ ਜਰਨਲ ਸਕੱਤਰ ਗੁਰਦਰਸ਼ਨ ਸਿੰਘ ਦਿਓਲ ਨਾਲ ਬਦਸਲੂਕੀ ਕਰਨ ਤੇ ਪੱਖੋ ਕੈਂਚੀਆਂ ਟੋਲ ਪਲਾਜ਼ਾ ਇੱਕ ਘੰਟੇ ਲਈ ਫ੍ਰੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁਰਦਰਸ਼ਨ ਸਿੰਘ ਦਿਓਲ ਆਪਣੇ ਪਰਿਵਾਰ ਸਮੇਤ ਜਥੇਬੰਦੀ ਦੇ ਰੁਝੇਵੇਂ ਲਈ ਜਾ ਰਹੇ ਸਨ । ਜਦ ਪੱਖੋ ਕੈਂਚੀਆਂ ਟੋਲ ਪਲਾਜ਼ਾ ਤੇ ਆਏ ਟੋਲ ਅਧਿਕਾਰੀਆਂ ਨੇ ਓਹਨਾਂ ਨਾਲ ਬਦਸਲੂਕੀ ਕੀਤੀ ਜਥੇਬੰਦੀ ਦਾ ਸ਼ਨਾਖਤੀ ਕਾਰਡ ਹੋਣ ਦੇ ਬਾਵਜੂਦ ਕਾਰਡ ਨੂੰ ਜ਼ਾਅਲੀ ਦੱੱਸ ਮੋਬਾਈਲ ਫੋਨ ਤੱਕ ਖੋਹ ਲਿਆ। ਜਿਸ ਤੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਅਤੇ ਬਾਬੂ ਸਿੰਘ ਖੁੱਡੀ ਕਲਾਂ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਪਿੰਡ ਇਕਾਈਆਂ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਪੱਖੋ ਕੈਂਚੀਆਂ ਟੋਲ ਪਲਾਜ਼ਾ ਉੱਪਰ ਪਹੁੰਚਣ ਦੀ ਐਮਰਜੈਂਸੀ ਕਾਲ ਦਿੱਤੀ।ਜਿਸ ਕਾਰਨ ਵੱਡੀ ਪੱਧਰ ਤੇ ਕਿਸਾਨ ਥੋੜੇ ਹੀ ਸਮੇਂ 'ਚ ਟੋਲ ਪਲਾਜ਼ਾ ਤੇ ਇੱਕਤਰ ਹੋ ਗਏ। ਜਥੇਬੰਦੀ ਦੇ ਦਬਾਅ ਦੇ ਅੱਗੇ ਝੁਕਦਿਆਂ ਟੋਲ ਅਧਿਕਾਰੀਆਂ ਨੇ ਲਿਖਤੀ ਰੂਪ ਵਿੱਚ ਅਹਿਸਾਸ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਨਾਖਤੀ ਕਾਰਡ ਵਾਲੇ ਕਿਸੇ ਵੀ ਆਗੂ ਨੂੰ ਟੋਲ ਟੈਕਸ ਦੇਣ ਲਈ ਨਹੀਂ ਰੋਕਿਆ ਜਾਵੇਗਾ। ਟੋਲ ਪਲਾਜ਼ਾ ਦੇ ਮੁਲਾਜਮਾਂ ਵੱਲੋਂ ਅਹਿਸਾਸ ਕਰਨ ਤੋਂ ਬਾਅਦ ਹੀ ਟੋਲ ਪਲਾਜ਼ਾ ਦੁਬਾਰਾ ਚਾਲੂ ਕੀਤਾ ਗਿਆ। ਇਸ ਸਮੇਂ ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ, ਬਿੱਟੂ ਜਾਗਲ ਸੰਧੂ ਪੱਤੀ, ਇੰਦਰਪਾਲ ਸਿੰਘ ਭੱਠਲ ਕੋਠੇ ਬਰਨਾਲਾ,ਨਿਰਮਲ ਭੱਠਲ,ਜੁਗਰਾਜ ਬਾਜਵਾ, ਮੇਲਾ ਸਿੰਘ ਖੁੱਡੀ ਕਲਾਂ ਆਦਿ ਹਾਜਰ ਸਨ। ਆਗੂਆਂ ਨੇ 18 ਜੁਲਾਈ ਨੂੰ ਐਸਕੇਐਮ ਵੱਲੋਂ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਕਿਸਾਨ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ।
0 comments:
एक टिप्पणी भेजें