ਬਹੁ ਪੱਖੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਦੇਵੀ ਦਿਆਲ ਬਾਂਸਲ ।
ਬਰਨਾਲਾ(ਕੇਸ਼ਵ ਵਰਦਾਨ ਪੰਜ/ਸੁਖਵਿੰਦਰ ਭੰਡਾਰੀ) ਸਵਰਗੀ ਦੇਵੀ ਦਿਆਲ ਬਾਂਸਲ ਆਪਣੇ ਸਵਾਸਾਂ ਦੀ ਪੂੰਜੀ ਸਮੇਟਦੇ ਹੋਏ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਜਿੱਥੇ ਦੇਵੀ ਦਿਆਲ ਜੀ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ , ਉਥੇ ਇਲਾਕਾ ਨਿਵਾਸੀ ਵੀ ਇੱਕ ਮਿਲਣਸਾਰ ਅਤੇ ਧਾਰਮਿਕ ਸਖਸ਼ੀਅਤ ਤੋਂ ਵਾਂਝੇ ਹੋ ਗਏ ਹਨ । ਸਵ: ਦੇਵੀ ਦਿਆਲ ਸਮਾਜ ਸੇਵੀ ਅਤੇ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਸਨ ਜੋ ਯਾਤਰੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਬੱਸਾਂ ਲੈ ਕੇ ਜਾਂਦੇ ਸਨ ,ਜਿਵੇਂ ਕਿ ਨੈਣਾ ਦੇਵੀ, ਚਿੰਤਪੁਰਨੀ ਅਤੇ ਹੋਰ ਥਾਵਾਂ ਤੇ ਲੋਕਾਂ ਦੀ ਮੰਗ ਅਨੁਸਾਰ ਬੱਸਾਂ ਦਾ ਪ੍ਰਬੰਧ ਕਰਕੇ ਯਾਤਰੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਉਣੀ ਉਨ੍ਹਾਂ ਦਾ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਸੀ । ਇਸ ਤੋਂ ਇਲਾਵਾ
ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸ੍ਰੀ ਨੈਣਾਂ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ ਲੰਗਰ ਲਗਾ ਕੇ ਨੈਣਾ ਦੇਵੀ ਵਿਖੇ ਪਹੁੰਚੇ ਹੋਏ ਸ਼ਰਧਾਲੂਆਂ ਦੀ ਪੂਰੀ ਸੇਵਾ ਕਰਦੇ ਸਨ। ਸਾਰੇ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਖ਼ੁਦ ਹਾਜ਼ਰ ਰਹਿ ਕੇ ਯਾਤਰੂਆਂ ਨੂੰ ਭੋਜਨ ਛਕਾਉਂਦੇ ਸਨ । ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਵਿਚ ਉਨ੍ਹਾਂ ਦੀ ਧਰਮ ਪਤਨੀ ਸੱਤਿਆ ਦੇਵੀ ਵਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਦਾ ਸੀ । ਸਵਰਗੀ ਦੇਵੀ ਦਿਆਲ ਬਾਂਸਲ ਜਿੱਥੇ ਆਪਣੇ ਪੁੱਤਰਾਂ ਮਨੋਜ ਕੁਮਾਰ ,ਚਿਮਨ ਕੁਮਾਰ ਅਤੇ ਆਪਣੇ ਪੋਤਰੇ ਚੇਤਰ ਬਾਂਸਲ ਅਤੇ ਦੇਵ ਬਾਂਸਲ ਨੂੰ ਪਿੱਛੇ ਛੱਡ ਗਏ ਹਨ, ਉੱਥੇ ਇਨ੍ਹਾਂ ਦਾ ਆਪਣੇ ਭਰਾਵਾਂ ਸੁਰਿੰਦਰ ਕੁਮਾਰ ਬਿੱਟੂ , ਰਘਵੀਰ ਚੰਦ ਗੀਰੀ ਅਤੇ ਯਸ਼ਪਾਲ ਰਿੰਕੂ ਦੇ ਨਾਲ ਵੀ ਬਹੁਤ ਜ਼ਿਆਦਾ ਮਿਲਵਰਤਣ ਅਤੇ ਪਿਆਰ ਸੀ । ਸਵਰਗੀ ਦੇਵੀ ਦਿਆਲ ਬਾਂਸਲ ਨਮਿੱਤ ਮਿਤੀ 17 ਜੁਲਾਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਸ਼ਕਤੀ ਕਲਾ ਮੰਦਰ ਨਜ਼ਦੀਕ ਪੁਰਾਣੀ ਗਊਸ਼ਾਲਾ ਬਰਨਾਲਾ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁਡ਼ ਪੁਰਾਣ ਜੀ ਦੇ ਪਾਠ ਦਾ ਭੋਗ ਪਵੇਗਾ। ਪਰਿਵਾਰ ਵੱਲ੍ਹੋਂ ਸਭਨਾਂ ਨੂੰ ਭੋਗ ਸਮਾਗਮ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।
0 comments:
एक टिप्पणी भेजें