* ਦਿੱਲੀ ਤੋਂ ਭਾਰਤੀ ਅਤੇ ਰਾਜ ਸਲਾਹਕਾਰ ਪੰਜਾਬ ਦੀ ਤਕਨੀਕੀ ਟੀਮ ਵੱਲੋਂ ਕੀਤਾ ਗਿਆ ਮਿੰਨੀ ਪੀ.ਐੱਚ.ਸੀ ਭੂਟਾਲ ਕਲਾਂ ਦਾ ਦੌਰਾ ।
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਜੁਲਾਈ ਦਿੱਲੀ ਤੋਂ ਭਾਰਤੀ ਅਤੇ ਰਾਜ ਸਲਾਹਕਾਰ ਪੰਜਾਬ ਦੀ ਟੀਮ ਵੱਲੋਂ ਸਿਹਤ ਬਲਾਕ ਮੂਨਕ ਦੀ ਮਿੰਨੀ ਪੀ.ਐੱਚ.ਸੀ ਭੂਟਾਲ ਕਲਾਂ ਵਿਖੇ ਪੀ.ਸੀ.ਵੀ. ਕਵਰੇਜ ਨੂੰ ਹੋਰ ਬਿਹਤਰ ਬਣਾਉਣ ਲਈ ਚੁਣੌਤੀਆਂ ਅਤੇ ਮੌਕਿਆਂ ਦੀ ਖੋਜ ਕਰਨ ਲਈ ਸੈਸ਼ਨ ਸਾਈਟਾਂ ਅਤੇ ਕੋਲਡ ਚੇਨ ਪੁਆਇੰਟਾਂ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ. ਈ. ਸੀ./ਬੀ. ਸੀ. ਸੀ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਦਿੱਲੀ ਤੋਂ ਭਾਰਤੀ ਅਤੇ ਰਾਜ ਸਲਾਹਕਾਰ ਪੰਜਾਬ ਦੀ ਟੀਮ ਮੈਂਬਰ ਡਾ. ਡੇਵਿਡ ਡਾਮਾਰਾ ਤਕਨੀਕੀ ਪ੍ਰਬੰਧਕ , ਡਾ. ਜਿਆਂਤਾ ਮਜੂਮਦਾਰ ਖੇਤਰੀ ਤਕਨੀਕੀ ਪ੍ਰਬੰਧਕ , ਡਾ.ਪਰਿਤੋਸ਼ ਧਵਨ ਸਟੇਟ ਤਕਨੀਕੀ ਪ੍ਰਬੰਧਕ ਪੰਜਾਬ ਅਤੇ ਚੰਡੀਗੜ੍ਹ ਤੋਂ ਇਲਾਵਾ ਡਾ. ਨਿਵਿਧਤਾ ਵਾਸੂਦੇਵਾ ਸੀਨੀਅਰ ਮੈਡੀਕਲ ਅਫਸਰ ਐੱਨ.ਪੀ. ਜੀ. ਪੀ ਵਿਸ਼ਵ ਸਿਹਤ ਸੰਗਠਨ ਨੇ ਮਿੰਨੀ ਪੀ.ਐੱਚ.ਸੀ ਭੂਟਾਲ ਕਲਾਂ ਵਿਖੇ ਨਿਯਮਿਤ ਟੀਕਾਕਰਨ ਦੀ ਸਹਾਇਕ ਨਿਗਰਾਨੀ ਤਹਿਤ ਦੀ ਟੀਮ ਨੇ ਰਿਕਾਰਡਾਂ ਦੀ ਜਾਂਚ ਕੀਤੀ ਅਤੇ ਨਿਊਮੋਕੋਕੋਲ ਕੰਜੂਗੇਟ ਵੈਕਸੀਨ ਕਵਰੇਜ ਨੂੰ ਬਿਹਤਰ ਬਣਾਉਣ ਲਈ ਚੁਣੌਤੀਆਂ ਅਤੇ ਮੌਕਿਆਂ ਦੀ ਖੋਜ ਕਰਨ ਲਈ ਸੈਸ਼ਨ ਸਾਈਟਾਂ ਅਤੇ ਕੋਲਡ ਚੇਨ ਪੁਆਇੰਟਾਂ ਦੀ ਸਹਾਇਕ ਨਿਗਰਾਨੀ ਤੋਂ ਇਲਾਵਾ ਘਰ-ਘਰ ਜਾ ਕੇ ਬੱਚਿਆਂ ਦੇ ਟੀਕਾਕਰਨ ਸਬੰਧੀ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਪਹਿਲਾਂ ਹੀ ਬੱਚਿਆਂ ਨੂੰ 10 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਲਈ ਮੁਫ਼ਤ ਟੀਕਾਕਰਣ ਕਰ ਰਿਹਾ ਹੈ ਅਤੇ ਹੁਣ ਨਿਊਮੋਕੋਕੋਲ ਕੰਜੂਗੇਟ ਬਿਮਾਰੀ ਸਬੰਧੀ ਵੈਕਸੀਨ ਸਿਹਤ ਵਿਭਾਗ ਦੀ ਨਿਯਮਿਤ ਟੀਕਾਕਰਣ ਸੂਚੀ ਵਿੱਚ ਨਵੀਂ ਸ਼ਾਮਿਲ ਕਰ ਦਿੱਤੀ ਗਈ ਹੈ,ਜੋ ਬੱਚੇ ਨੂੰ ਨਿਮੋਨੀਆ ਬਿਮਾਰੀ ਤੋਂ ਬਚਾਏਗੀ। ਉਹਨਾਂ ਦੱਸਿਆ ਕਿ ਨਿਊਮੋਕੋਕਲ ਨਿਮੋਨੀਆ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਦੀ ਨਿਯਮਿਤ ਟੀਕਾਕਰਣ ਸੂਚੀ ਵਿੱਚ ਪੀ.ਸੀ.ਵੀ. ਵੈਕਸੀਨ ਸ਼ਾਮਿਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਬੱਚਿਆਂ ਦੀਆਂ ਜ਼ਿਆਦਾਤਾਰ ਮੌਤਾਂ ਨਿਊਮੋਕੋਕਲ ਬਿਮਾਰੀ ਕਾਰਣ ਹੋ ਜਾਂਦੀਆਂ ਹਨ। ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ,ਪਰ ਇਹ ਖਤਰਾ ਉਮਰ ਦੇ ਪਹਿਲੇ 24 ਮਹੀਨਿਆਂ ਤੱਕ ਰਹਿੰਦਾ ਹੈ। ਪੀ.ਸੀ.ਵੀ. ਟੀਕਾਕਰਣ ਨਾ ਸਿਰਫ ਟੀਕਾਕਰਣ ਕਰਵਾਉਣ ਵਾਲੇ ਬੱਚੇ ਨੂੰ ਬਚਾਏਗਾ , ਬਲਕਿ ਨਿਊਮੋਕੋਕਲ ਬਿਮਾਰੀ ਦਾ ਸਮਾਜ ਵਿੱਚ ਹੋਰ ਬੱਚਿਆਂ ਵਿੱਚ ਫੈਲਣ ਦਾ ਖਤਰਾ ਵੀ ਇਸ ਕੀਟਾਣੂ ਦੇ ਸੰਚਾਰਨ ਨੂੰ ਰੋਕ ਕੇ ਘੱਟ ਕਰੇਗਾ। ਉਹਨਾਂ ਦੱਸਿਆ ਕਿ ਇਸ ਵੈਕਸੀਨ ਦਾ ਪਹਿਲਾਂ ਟੀਕਾ ਬੱਚੇ ਨੂੰ ਡੇਢ ਮਹੀਨੇ , ਦੂਸਰਾ ਟੀਕਾ ਸਾਢੇ ਤਿੰਨ ਮਹੀਨੇ ਅਤੇ ਬੂਸਟਰ ਖੁਰਾਕ 09 ਮਹੀਨੇ ਦੀ ਉਮਰ ਤੇ ਲਗਾਇਆ ਜਾਂਦਾ ਹੈ । ਇਸ ਮੌਕੇ ਓਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਇਸ ਵੈਕਸੀਨ ਦੀ ਮਹੱਤਤਾ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਬੱਚਿਆਂ ਨੂੰ ਡੇਢ ਮਹੀਨੇ ਦੀ ਉਮਰ ਤੇ ਟੀਕਾਕਰਣ ਹੋਣਾ ਹੈ,ਉਹ ਆਪਣੇ ਬੱਚੇ ਦੇ ਪੀ.ਸੀ.ਵੀ. ਦਾ ਟੀਕਾਕਰਣ ਵੀ ਜਰੂਰ ਕਰਵਾਉਣ।ਇਸ ਮੌਕੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਮੂਨਕ , ਡਾ. ਗੁਰਇੰਦਰ ਸਿੰਘ ਮੈਡੀਕਲ ਅਫਸਰ,ਐੱਲ.ਐਚ.ਵੀ ਸਰਬਜੀਤ ਕੌਰ,ਮ.ਪ.ਹ.ਵ (ਮ) ਗੁਰਸੇਵਕ ਸਿੰਘ, ਮ.ਪ.ਹ.ਵ (ਫ) ਪਰਮਜੀਤ ਕੌਰ, ਆਸ਼ਾ ਨਿਸ਼ੁ ਰਾਣੀ , ਸਰਬਜੀਤ ਕੌਰ,ਹਰਦੀਪ ਕੌਰ , ਜਸਵਿੰਦਰ ਕੌਰ,ਅਮਨਦੀਪ ਕੌਰ , ਸੁਨੀਤਾ ਰਾਣੀ ਭੁਟਾਲ ਕਲਾਂ ਆਦਿ ਹਾਜਿਰ ਸਨ ।
0 comments:
एक टिप्पणी भेजें