ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲਾ ਵਿਖੇ ਲਗਾਏ ਬੂਟੇ।
ਬਰਨਾਲਾ , 20 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਰਨਾਲਾ ਸਰਬਜੀਤ ਸਿੰਘ ਤੂਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕੇ ਠੀਕਰੀਵਾਲਾ ਵਿਖੇ ਧਰਤੀ ਦਾ ਪਾਣੀ ਉੱਚਾ ਚੁੱਕਣ ਲਈ ਪਲਾਂਟੇਸ਼ਨ ਡਰਾਈਵ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਰੂਪ ਸਿੰਘ ਅਤੇ ਮੈਂਬਰ ਬਲਵਿੰਦਰ ਸਿੰਘ ਲੰਬੜਦਾਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।
ਪ੍ਰਿੰਸੀਪਲ ਸਰਬਜੀਤ ਸਿੰਘ ,ਪ੍ਰੋਗਰਾਮ ਅਫ਼ਸਰ ਲੈਕਚਰਾਰ ਪ੍ਰਵੀਨ ਕੁਮਾਰ, ਸਹਾਇਕ ਪ੍ਰੋਗਰਾਮ ਅਫਸਰ ਸ੍ਰੀ ਸਚਿਨ ਕੌਸ਼ਲ ਵੱਲੋਂ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਪੌਦਿਆਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੌਦੇ ਵੀ ਲਗਾਏ ਗਏ।
ਸ੍ਰੀ ਰਜਿੰਦਰ ਕੁਮਾਰ ,ਚਮਕੌਰ ਸਿੰਘ, ਦਰਸ਼ਨ ਸਿੰਘ ,ਨਵਕਿਰਨ ਕੌਰ, ਗੁਰਕਿਰਨ ਕੌਰ, ਸਿੰਮੀ ਗੁਪਤਾ, ਸੁਨੀਤਾ ਰਾਣੀ, ਮੀਨੂੰ ਗੋਈਲ ,ਰੀਤੂ ਰਾਣੀ, ਅਵਤਾਰ ਸਿੰਘ ,ਜਸਪ੍ਰੀਤ ਕੌਰ ,ਵਿੱਕੀ ਸਿੰਘ, ਸੀਮਾ ਮੈਡਮ, ਰਜੇਸ ਕੁਮਾਰ, ਅਧਿਆਪਕਾਂ ਵੱਲੋਂ ਵੀ ਪੌਦੇ ਲਗਾਏ ਗਏ
ਪੌਦਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਰਦਾਰ ਲਖਵੀਰ ਸਿੰਘ ਔਲਖ ਸਾਇੰਸ ਮਾਸਟਰ , ਦਲਜੀਤ ਕੌਰ, ਪਰਮਜੀਤ ਕੌਰ ਨੂੰ ਗਈ ਦਿੱਤੀ।
0 comments:
एक टिप्पणी भेजें